ਨਰਮਦਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੀ ਜਯੰਤੀ ਮੌਕੇ 182 ਮੀਟਰ ਉੱਚੀ ਇਸ ਮੂਰਤੀ ਦਾ ਉਦਘਾਟਨ ਕੀਤਾ। ਇਹ ਮੂਰਤੀ ਦੁਨੀਆ ਦੀ ਸਭ ਤੋਂ ਉੱਚੀ ਹੈ। ‘ਸਟੈਚੂ ਆਫ ਯੂਨਿਟੀ’ ਨੂੰ ਬਣਾਉਣ ‘ਚ ਲਗਭਗ 3000 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਮੂਰਤੀ ਨੂੰ ਨਰਮਦਾ ਜ਼ਿਲੇ ਦੇ ਕੇਵਡੀਆ ਸਥਿਤ ਸਰਦਾਰ ਸਰੋਵਰ ਬੰਨ ਤੋਂ 3 ਕਿਲੋਮੀਟਰ ਦੂਰ ਬਣਾਇਆ ਗਿਆ ਹੈ।