ਗੈਲੀਪੋਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤ ਇੰਦਰ ਸਿੰਘ ਚਹਿਲ, ਕੈਬਨਿਟ ਮੰਤਰੀ ਗੁਰਮੀਤ ਸਿੰਘ ਸੋਢੀ, ਸੋਹਨ ਰੰਧਾਵਾ ਗਲਾਸਗੋ ਅਤੇ ਕਰਨਲ ਐੱਸ. ਪੀ. ਐੱਸ. ਰਾਵਤ ਨੇ ਤੁਰਕੀ ਦੇ ਗੈਲੀਪੋਲੀ ਵਿਖੇ ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਜ਼ਰਾਇਲ ਦੌਰੇ ਤੋਂ ਮਗਰੋਂ ਸੋਮਵਾਰ ਨੂੰ ਤੁਰਕੀ ਪਹੁੰਚੇ ਹਨ।
ਇਥੇ ਇਹ ਗੱਲ ਵਰਨਣਯੋਗ ਹੈ ਕਿ 1916 ਵਿਚ ਗੈਲੀਪੋਲੀ ਦੀ ਲੜਾਈ ਵਿਚ 15 ਹਜ਼ਾਰ ਭਾਰਤੀ ਜਵਾਨ ਸ਼ਹੀਦ ਹੋਏ ਸਨ, ਜਦਕਿ 3500 ਜ਼ਖਮੀ ਹੋਏ ਸਨ।