ਨਵੀਂ ਦਿੱਲੀ— 1984 ਸਿੱਖ ਕਤਲੇਆਮ ਕੇਸ ਨਾਲ ਜੁੜੀ ਇਕ ਅਹਿਮ ਖਬਰ ਸਾਹਮਣੇ ਆਈ। ਇਸ ਕੇਸ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ‘ਚ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ ਕਿ ਪੀੜਤ ਪਰਿਵਾਰਾਂ ਨੂੰ ਅਜੇ ਤਕ ਨੌਕਰੀ ਕਿਉਂ ਨਹੀਂ ਦਿੱਤੀ ਗਈ। ਕੋਰਟ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਨੋਟੀਫਿਕੇਸ਼ਨ ਦੇ ਬਾਵਜੂਦ ਪੀੜਤ ਪਰਿਵਾਰਾਂ ਨੂੰ ਨੌਕਰੀ ਕਿਉਂ ਨਹੀਂ ਦਿੱਤੀ ਗਈ। ਕੋਰਟ ਨੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਕਿਸੇ ਵੀ ਸੂਬੇ ਨੇ ਅਜੇ ਤਕ ਕਿਸੇ ਨੂੰ ਨੌਕਰੀ ਕਿਉਂ ਨਹੀਂ ਦਿੱਤੀ।
ਇੱਥੇ ਦੱਸ ਦੇਈਏ ਕਿ ਸਾਲ 2006 ਵਿਚ ਆਈ ਨੋਟੀਫਿਕੇਸ਼ਨ ਮੁਤਾਬਕ 1984 ਦੇ ਸਿੱਖ ਕਤਲੇਆਮ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸਾਰਿਆਂ ਸੂਬਿਆਂ ਨੇ ਨੌਕਰੀ ਦੇਣੀ ਸੀ। ਹਾਲਾਂਕਿ ਅਜੇ ਤਕ ਕਿਸੇ ਸੂਬੇ ਨੇ ਨੌਕਰੀ ਨਹੀਂ ਦਿੱਤੀ ਹੈ। ਦਿੱਲੀ ਹਾਈਕੋਰਟ ਨੇ 12 ਸਾਲ ਬੀਤਣ ਜਾਣ ਮਗਰੋਂ ਵੀ ਨੌਕਰੀ ਨਾ ਦੇਣ ‘ਤੇ ਹੈਰਾਨੀ ਜਤਾਈ ਹੈ।