ਦੀਵਾਲੀ ਤੋਂ ਬਾਅਦ ਗੈਸ ਚੈਂਬਰ ‘ਚ ਤਬਦੀਲ ਹੋ ਸਕਦੀ ਹੈ ਦਿੱਲੀ ਦੀ ਹਵਾ

ਨਵੀਂ ਦਿੱਲੀ-ਰਾਜਧਾਨੀ ਦਿੱਲੀ ਨਵੰਬਰ ‘ਚ ਗੈਸ ਚੈਂਬਰ ‘ਚ ਤਬਦੀਲ ਹੋ ਸਕਦੀ ਹੈ। ਇੱਥੇ ਹਵਾ ਬੇਹੱਦ ਖਰਾਬ ਹੋ ਜਾਣ ਦਾ ਡਰ ਹੈ। ਦੀਵਾਲੀ ਤੋਂ ਬਾਅਦ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ। ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਹੈ ਕਿ ਇਹੋ ਜਿਹਾ ਖਰਾਬ ਮੌਸਮ ਅਤੇ ਹਵਾ ਦੀ ਰਫਤਾਰ ਬੇਹੱਦ ਘੱਟ ਹੋਣ ਦੇ ਕਾਰਨ ਹੋਵੇਗਾ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਪੰਜਾਬ ਅਤੇ ਹਰਿਆਣਾ ਵੱਲੋਂ ਹਵਾਵਾਂ ਦਿੱਲੀ ਆਉਣਗੀਆਂ, ਅਜਿਹੇ ‘ਚ ਪਰਾਲੀ ਸਾੜਨ ਤੋਂ ਪੈਦਾ ਹੋਇਆ ਧੂੰਆਂ ਮੁਸੀਬਤ ਨੂੰ ਹੋਰ ਵੀ ਵਧਾਏਗਾ।
ਬੋਰਡ ਨੇ ਚਿੰਤਾ ਜਤਾਈ ਹੈ ਕਿ 1 ਨਵੰਬਰ ਤੋਂ 10 ਨਵੰਬਰ ਦੌਰਾਨ ਮੌਸਮ ਖਰਾਬ ਹੋਵੇਗਾ, ਖਾਸ ਕਰ ਕੇ ਹਵਾ ਦਾ ਰੁਖ ਕੁਝ ਅਜਿਹਾ ਹੋਵੇਗਾ ਕਿ ਜੋ ਦਿੱਲੀ ਨੂੰ ਗੈਸ ਚੈਂਬਰ ਬਣਾ ਸਕਦਾ ਹੈ। ਦਿੱਲੀ-ਐੱਨ. ਸੀ. ਆਰ. ਖੇਤਰ ‘ਚ ਹਵਾ ਵੀ ਲਗਾਤਰ ਖਰਾਬ ਹੋ ਰਹੀ ਕੁਆਲਿਟੀ ਨੂੰ ਠੀਕ ਕਰਨ ਦੇ ਲਈ ਸਰਕਾਰ ਹੁਣ ਸਖਤ ਕਦਮ ਅਪਣਾਉਂਦੇ ਹੋਏ ਹਵਾ ਪ੍ਰਦੂਸ਼ਣ ਮਾਪਦੰਡਾਂ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰ ਕੇ ਕਾਰਵਾਈ ਕਰੇਗੀ। ਵਾਤਾਵਰਨ, ਜੰਗਲ ਅਤੇ ਮੌਸਮ ਪਰਿਵਰਤਨ ਮੰਤਰੀ ਹਰਸ਼ਵਰਧਨ ਨੇ ਸ਼ਨੀਵਾਰ ਨੂੰ ਐੱਨ. ਸੀ. ਆਰ. ਖੇਤਰ ‘ਚ ਹਵਾ ਪ੍ਰਦੂਸ਼ਣ ਦੀ ਸਥਿਤੀ ਦੀ ਸਮੀਖਿਆ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੀਤੀ ਇਕ ਕੰਮ ਬਲ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ‘ਚ ਹਵਾ ਪ੍ਰਦੂਸ਼ਣ ਦੀ ਚਿੰਤਾਜ਼ਨਕ ਸਥਿਤੀ ਨਾਲ ਨਿਪਟਣ ਦੇ ਲਈ 1 ਨਵੰਬਰ ਤੋਂ 10 ਨਵੰਬਰ ਦੌਰਾਨ ਘੱਟ ਤੋਂ ਘੱਟ ਨਿਜੀ ਵਾਹਨਾਂ ਨੂੰ ਚੱਲਣ ਦੀ ਆਗਿਆ ਦੇਣ, ਕੋਇਲੇ ਅਤੇ ਬਾਇਓਫਿਊਲਸ ਆਧਾਰਿਤ ਉਦਯੋਗਾਂ ਨੂੰ ਬੰਦ ਕਰਨ ਵਰਗੇ ਕਠੋਰ ਸੁਝਾਅ ਦਿੱਤੇ ਹਨ।