ਓੜੀਸਾ-ਓੜੀਸਾ ਦੇ ਧਾਂਕਨਾਲ ਜ਼ਿਲੇ ‘ਚ ਕਮਲੰਗਾ ਪਿੰਡ ਦੇ ਕੋਲ ਸ਼ਨੀਵਾਰ ਨੂੰ ਬਿਜਲੀ ਦੀ ਤਾਰ ਦੇ ਸੰਪਰਕ ‘ਚ ਆਉਣ ਨਾਲ 7 ਹਾਥੀਆਂ ਦੀ ਮੌਤ ਹੋਣ ‘ਤੇ ਸਰਕਾਰ ਨੇ ਸਖਤ ਕਦਮ ਚੁੱਕਿਆ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਤਵਾਰ ਨੂੰ ਕ੍ਰਾਈਮ ਬ੍ਰਾਂਚ ਨੂੰ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਜੇਕਰ ਮਾਮਲੇ ‘ਚ ਕੋਈ ਵੀ ਅਪਰਾਧਿਕ ਸਰਗਰਮੀ ਮਿਲਦੀ ਹੈ ਤਾਂ ਉਸ ‘ਤੇ ਸਖਤ ਕਦਮ ਚੁੱਕਿਆ ਜਾਵੇ।
ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੌਪਣਾ-
ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪਣ ਦੇ ਨਾਲ ਸਰਕਾਰ ਨੇ ਆਪਣੇ 6 ਆਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਸੈਂਟਰਲ ਇਲੈਕਟ੍ਰੀਸਿਟੀ ਸਪਲਾਈ ਯੂਟਿਲਟੀ (ਸੀ. ਈ. ਐੱਸ. ਯੂ.) ਦੇ ਇਕ ਜੂਨੀਅਰ ਇੰਜੀਨੀਅਰ ਨੂੰ ਲਾਪਰਵਾਹੀ ਵਰਤਣ ‘ਤੇ ਬਰਖਾਸਤ ਕਰ ਦਿੱਤਾ ਹੈ। ਵਣ ਵਿਭਾਗ ਨੇ ਵੀ ਆਪਣੇ ਧਾਂਕਨਾਲ ਰੇਂਜ ਅਫਸਰ ਸਮੇਤ 3 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਬਿਜਲੀ ਦੇ ਕਰੰਟ ਨਾਲ ਹੋਇਆ ਇਹ ਹਾਦਸਾ-
ਇਹ ਘਟਨਾ ਉਸ ਸਮੇਂ ਹੋਈ ਜਦੋਂ ਹਾਥੀਆਂ ਦਾ ਇਹ ਝੁੰਡ ਨੇੜੇ ਦੇ ਝੌਨੇ ਦੇ ਖੇਤਾਂ ਤੋਂ ਕੈਨਲ ਰੋਡ ਵਾਲੇ ਪਾਸੇ ਜਾ ਰਿਹਾ ਸੀ। ਉਸ ਸਮੇਂ ਓਡੀਸ਼ਾ ਦੇ ਧਾਂਕਨਾਲ ਜ਼ਿਲੇ ‘ਚ ਕਾਮਲੰਗਾ ਪਿੰਡ ਦੇ ਕੋਲ ਬਿਜਲੀ ਦੀ ਤਾਰ ਦੇ ਸੰਪਰਕ ‘ਚ ਆਉਣ ਨਾਲ ਸ਼ਨੀਵਾਰ ਨੂੰ ਸੱਤ ਹਾਥੀਆਂ ਦੀ ਮੌਤ ਹੋ ਗਈ ਸੀ। ਸਹਾਇਕ ਜੰਗਲ ਗਾਰਡੀਅਨ (ਏ. ਸੀ. ਐੱਫ.) ਜਤਿੰਦਰ ਦਾਸ ਨੇ ਦੱਸਿਆ ਸੀ ਕਿ ਸਦਰ ਵਣ ਰੇਂਜ ‘ਚ ਪਿੰਡ ਦੇ ਕੋਲ 13 ਹਾਥੀਆਂ ਦਾ ਝੁੰਡ ਜਾ ਰਿਹਾ ਸੀ ਅਤੇ ਇਨ੍ਹਾਂ ‘ਚੋਂ 7 ਹਾਥੀ 11 ਕਿਲੋਵਾਟ ਦੀ ਬਿਜਲੀ ਲਾਈਨ ਦੇ ਸੰਪਰਕ ‘ਚ ਆ ਗਏ।
1 ਹਾਥਿਨੀ ਸਮੇਤ 7 ਹਾਥੀਆਂ ਦੀ ਹੋਈ ਮੌਤ-
ਉਨ੍ਹਾਂ ਨੇ ਦੱਸਿਆ ਸੀ ਕਿ ਪਿੰਡ ਦੇ ਲੋਕਾਂ ਨੇ ਸਵੇਰੇ 5 ਵਜੇ ਹਾਥਿਨੀ ਅਤੇ ਇਕ ਹਾਥੀ ਸਮੇਤ 7 ਹਾਥੀਆਂ ਨੂੰ ਮਰਿਆ ਦੇਖਿਆ ਅਤੇ ਇਸ ਦੀ ਸੂਚਨਾ ਵਣ ਆਧਿਕਾਰੀਆਂ ਨੂੰ ਦਿੱਤੀ। ਇਹ ਘਟਨਾ ਸਪੱਸ਼ਟ ਰੂਪ ਨਾਲ ਬਿਜਲੀ ਦੀਆਂ ਤਾਰਾਂ ਦੇ ਹੇਠਾ ਝੁਕੇ ਹੋਣ ਦੇ ਕਾਰਨ ਹੋਈ ਹੈ। 3 ਹਾਥੀਆਂ ਦੇ ਮ੍ਰਿਤਕ ਸਰੀਰ ਸੜਕ ‘ਤੇ ਪਏ ਹੋਏ ਸੀ ਅਤੇ 4 ਹੋਰ ਨਹਿਰ ਦੇ ਵਿੱਚ ਪਏੇ ਹੋਏ ਸਨ।