ਸੈਨਿਕ ਸਕੂਲਾਂ ਵਿਚ ਕੁੜੀਆਂ ਨੂੰ ਵੀ ਮਿਲੇਗਾ ਦਾਖਲਾ
ਨਵੀਂ ਦਿੱਲੀ : ਭਾਰਤ ਦੇ ਰੱਖਿਆ ਮੰਤਰਾਲੇ ਵਲੋਂ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਵਿਚ ਕੁੜੀਆਂ ਨੂੰ ਦਾਖਲਾ ਦੇਣ ਦਾ ਫੈਸਲਾ ਲਿਆ ਗਿਆ ਹੈ। ਹਥਿਆਰਬੰਦ ਫੌਜ ਲਈ ਲੀਡਰ ਤਿਆਰ ਕਰਨ ਵਾਲਾ ਸੈਨਿਕ ਸਕੂਲ ਹੁਣ ਕੁੜੀਆਂ ਨੂੰ ਵੀ ਟਰੇਨਿੰਗ ਦੇਵੇਗਾ। ਕੇਂਦਰੀ ਰੱਖਿਆ ਰਾਜ ਮੰਤਰੀ ਡਾ. ਸੁਭਾਸ਼ ਰਾਮਰਾਓ ਭਾਮਰੇ ਨੇ ਸੈਨਿਕ ਸਕੂਲਾਂ ਵਿਚ ਕੁੜੀਆਂ ਨੂੰ ਪੜ੍ਹਾ ਕੇ ਹਥਿਆਰਬੰਦ ਫੌਜ ਲਈ ਤਿਆਰ ਕਰਨ ਦੇ ਫੈਸਲੇ ਨੂੰ ਇਤਿਹਾਸਕ ਦੱਸਿਆ ਹੈ। ਕੁੜੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਵਿਚ ਸ਼ਾਮਲ ਕਰਨ ਲਈ ਇਹ ਅਹਿਮ ਪਹਿਲ ਹੈ। ਜ਼ਿਕਰਯੋਗ ਹੈ ਕਿ ਕੁੜੀਆਂ ਨੂੰ ਸੈਨਿਕ ਸਕੂਲਾਂ ਵਿਚ ਦਾਖਲਾ ਦੇਣ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ।ઠਦੇਸ਼ ਵਿਚ ਕੁੱਲ 26 ਸੈਨਿਕ ਸਕੂਲ ਹਨ।