ਹੁਣ ਮੇਰੇ ਕੋਲ ਪਿਆਰ ਲਈ ਸਮਾਂ ਹੈ – ਅਰਜੁਨ ਕਪੂਰ

ਬੌਲੀਵੁਡ ਅਦਾਕਾਰ ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਹ ਹੁਣ ਫ਼ਿਲਮ ਇੰਡਸਟਰੀ ‘ਚ ਸੈੱਟ ਹੋ ਗਿਆ ਹਾਂ ਤੇ ਆਪਣੀ ਲਵ ਲਾਈਫ਼ ਲਈ ਉਸ ਕੋਲ ਹੁਣ ਬਹੁਤ ਸਮਾਂ ਹੈ। ਅਰਜੁਨ ਨੂੰ ਫ਼ਿਲਮ ਇੰਡਸਟਰੀ ‘ਚ ਆਇਆਂ ਛੇ ਸਾਲ ਹੋ ਗਏ ਹਨ। ਉਸ ਨੇ ਕਿਹਾ ਹੈ ਕਿ ਜਿਸ ਸਮੇਂ ਉਸ ਨੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਸ ਨੇ ਖ਼ੁਦ ਨੂੰ ਪੂਰੀ ਤਰ੍ਹਾਂ ਕੰਮ ਪ੍ਰਤੀ ਸਮਰਪਤ ਕਰ ਦਿੱਤਾ ਸੀ। ਇਹੀ ਵਜ੍ਹਾ ਹੈ ਕਿ ਉਸ ਵਕਤ ਉਹ ਆਪਣੀ ਲਵ ਲਾਈਫ਼ ਨੂੰ ਸਮਾਂ ਨਹੀਂ ਦੇ ਸੱਕਿਆ। ਅਰਜੁਨ ਨੇ ਕਿਹਾ, ”ਮੈਂ ਆਪਣੇ ਕਰੀਅਰ ਲਈ ਸਭ ਕੁੱਝ ਕੀਤਾ ਹੈ। ਇਹੀ ਵਜ੍ਹਾ ਹੈ ਕਿ ਮੈਂ ਸੀਰੀਅਸ ਰੀਲੇਸ਼ਨਸ਼ਿਪ ‘ਚ ਕਦੇ ਨਹੀਂ ਬੱਝਿਆ। ਉਸ ਸਮੇਂ ਜੇ ਮੈਨੂੰ ਕੋਈ ਸਾਥੀ ਮਿਲ ਵੀ ਰਿਹਾ ਸੀ ਤਾਂ ਮੈਂ ਉਸ ਵੱਲ ਧਿਆਨ ਨਹੀਂ ਦੇ ਰਿਹਾ ਸੀ। ਉਸ ਸਮੇਂ ਮੈਂ ਆਪਣੀਆਂ ਪਰਿਵਾਰਕ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਸਾਂ। ਪਿਆਰ ਤੋਂ ਮੈਨੂੰ ਡਰ ਲਗਦਾ ਸੀ। ਹੁਣ ਜਦੋਂ ਮੈਂ 33 ਸਾਲ ਦਾ ਹੋ ਚੁੱਕਾ ਹਾਂ ਅਤੇ ਆਪਣਾ ਕਰੀਅਰ ਸੈਟਲ ਕਰ ਚੁੱਕਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਹੁਣ ਆਪਦੇ ਆਪ ਲਈ ਸਟੈਂਡ ਲੈ ਸਕਦਾ ਹਾਂ ਤੇ ਪਿਆਰ-ਮੁਹੱਬਤ ਲਈ ਸਮਾਂ ਕੱਢ ਸਕਦਾ ਹਾਂ। ਹੁਣ ਜ਼ਿਆਦਾ ਸੀਰੀਅਸ ਤੇ ਲੰਬੀ ਰੀਲੇਸ਼ਨਸ਼ਿਪ ਬਾਰੇ ਸੋਚ ਸੱਕਦਾ ਹਾਂ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਅਰਜੁਨ ਤੇ ਪਰਿਣਿਤੀ ਚੋਪੜਾ ਦੀ ਨਮਸਤੇ ਇੰਗਲੈਂਡ ਫ਼ਿਲਮ ਰਿਲੀਜ਼ ਹੋਈ ਹੈ। ਇਸ ਤੋਂ ਬਾਅਦ ਇਸ ਜੋੜੀ ਦੀ ਇੱਕ ਹੋਰ ਫ਼ਿਲਮ ਸੰਦੀਪ ਔਰ ਪਿੰਕੀ ਫ਼ਰਾਰ ਵੀ ਬਣ ਰਹੀ ਹੈ ਜੋ ਅਗਲੇ ਸਾਲ ਰਿਲੀਜ਼ ਹੋਵੇਗੀ।
ਅਰਜੁਨ ਕਪੂਰ ਜਦ ਫ਼ਿਲਮ ਇੰਡਸਟਰੀ ‘ਚ ਆਇਆ ਸੀ ਤਾਂ ਉਹ ਆਪਣੇ ਘਰ-ਪਰਿਵਾਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਾਫ਼ੀ ਚਿੰਤਤ ਸੀ। ਇਸ ਲਈ ਉਹ ਪਿਆਰ-ਮੁਹੱਬਤ ਵਾਲੇ ਪੱਖ ਨੂੰ ਨਜ਼ਰਅੰਦਾਜ਼ ਕਰਦਾ ਰਿਹਾ …