ਮਾਝਾ ਲਈ ਅਕਾਲੀ ਦਲ ਵਲੋਂ ਛੋਟੇਪੁਰ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼

ਚੰਡੀਗੜ੍ਹ/ ਅੰਮ੍ਰਿਤਸਰ—ਮੁਸ਼ਕਲ ‘ਚ ਫਸੇ ਸ਼੍ਰੋਮਣੀ ਅਕਾਲੀ ਦਲ ਨੇ ਮਾਝਾ ਦੇ ਲਈ ਆਪਣੇ ਪਲੈਨ-2ਬੀ ਦੇ ਤਹਿਤ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਬ੍ਰਹਮਪੁਰਾ ਵਲੋਂ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਮਾਝਾ ਖੇਤਰ ‘ਚ ਇਕ ਜ਼ੀਰੋ ਪੈਦਾ ਹੋ ਗਿਆ, ਜਿਸ ਨੂੰ ਭਰਨ ਲਈ ਅਕਾਲੀ ਦਲ ਨੇ ਨਵੀਂ ਨੀਤੀ ਬਣਾਈ ਹੈ। ਇਸ ਨਵੀਂ ਨੀਤੀ ਦੇ ਤਹਿਤ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਅਤੇ ‘ਆਪਣਾ ਪੰਜਾਬ’ ਪਾਰਟੀ ਦੇ ਸੰਸਥਾਪਕ ਛੋਟੇਪੁਰ ਨੂੰ ਆਪਣੇ ਨਾਲ ਮਿਲਾਉਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਸੀਨੀਅਰ ਆਗੂ ਛੋਟੇਪੁਰ ਦੇ ਨਾਲ ਸੰਪਰਕ ਬਣਾਏ ਹੋਏ ਹਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਗੱਲਬਾਤ ਕਰ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਮੀਟਿੰਗ ਆਪਰੇਸ਼ਨ ਨੂੰ ਲੈ ਕੇ ਉੱਥੇ ਵਿਵਾਦ ਦੇ ਬਾਅਦ ਛੋਟੇਪੁਰ ਨੇ ‘ਆਪ’ ਨੂੰ ਛੱਡ ਦਿੱਤਾ ਸੀ ਤੇ ਆਪਣੀ ਪਾਰਟੀ ਬਣਾ ਲਈ ਅਤੇ ਗੁਰਦਾਸਪੁਰ ਤੋਂ ਚੋਣਾਂ ਵੀ ਲੜੀਆਂ। ਛੋਟੇਪੁਰ ਨੇ ਆਪਣਾ ਰਾਜਨੀਤਕ ਕੈਰੀਅਰ ਬਣਾਏ ਰੱਖਣ ਲਈ ਸਾਰੇ ਵਿਕਲਪ ਖੁੱਲ੍ਹੇ ਰੱਖੇ। ਗੁਰਦਾਸਪੁਰ ਸੀਟ ਤੋਂ ਛੋਟੇਪੁਰ ਨੂੰ ਕੇਵਲ 1740 ਵੋਟਾਂ ਹੀ ਮਿਲੀਆਂ, ਪਰ ਉਹ ਰਾਜਨੀਤਕ ਤਜ਼ਰਬੇ ਦੇ ਨਾਲ ਮਾਝੇ ਦੇ ਅਜੇ ਵੀ ਵੱਡੇ ਲੀਡਰ ਹਨ। ਇਸੇ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਛੋਟੇਪੁਰ ਨੂੰ ‘ਆਪ’ ‘ਚ ਵਾਪਸ ਆਉਣ ਦਾ ਸੱਦਾ ਦਿੱਤਾ।
ਅਕਾਲੀ ਦਲ ਨਾਲ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਛੋਟੇਪੁਰ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ, ਪਰ ਸੂਤਰਾਂ ਦੀ ਮੰਨੀਏ ਗੱਲਬਾਤ ਸਕਰਾਤਮਕ ਰਹੀ ਅਤੇ ਜਲਦ ਹੀ ਇਕ ਵਧੀਆ ਖਬਰ ਸੁਣਨ ਨੂੰ ਮਿਲੇਗੀ।
ਅਕਾਲੀ ਦਲ ਨੇ ਕਾਦੀਆਂ ਸੀਟ ਤੋਂ ਛੋਟੇਪੁਰ ਨੂੰ ਚੋਣਾਂ ਲੜਨ ਦੀ ਯੋਜਨਾ ਬਣਾਈ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਇਸ ਸੀਟ ਤੋਂ ਚੋਣਾਂ ਲੜੇ ਸਨ, ਪਰ ਸੇਖਵਾਂ ਨੇ ਬ੍ਰਹਮਪੁਰਾ ਦੇ ਨਾਲ ਮਿਲ ਕੇ ਅਕਾਲੀ ਦਲ ਦੇ ਪ੍ਰਮੁੱਖ ਸੁਖਬੀਰ ਬਾਦਲ ਦੇ ਖਿਲਾਫ ਖੁੱਲ੍ਹ ਕੇ ਬਗਾਵਤ ਕਰ ਦਿੱਤੀ।ਬ੍ਰਹਮਪੁਰਾ ਦੇ ਅਸਤੀਫੇ ਤੋਂ ਬਾਅਦ ਮਾਝਾ ‘ਚ ਅਕਾਲੀ ਦਲ ਬੇਹੱਦ ਚਿੰਤਿਤ ਹੈ। 2018 ‘ਚ ਗੁਰਦਾਸਪੁਰ ਲੋਕ ਸਭਾ ਦੀਆਂ ਉਸ ਚੌਣਾਂ ਦੌਰਾਨ ਪਾਰਟੀ ਦੇ ਇਕ ਹੋਰ ਨੇਤਾ ਸੁੱਚਾ ਸਿੰਘ ਲੰਗਾਹ ਰੇਪ ਦੇ ਮਾਮਲੇ ਤੋਂ ਬਾਅਦ ਰਾਜਨੀਤੀਕ ਤੌਰ ‘ਤੇ ਚੁੱਪ ਹੋ ਕੇ ਬੈਠ ਗਏ ਹਨ।