ਬਹੁਤ ਕੁੱਝ ਸਿੱਘਖਆ ਗ਼ਲਤੀਆਂ ਤੋਂ ਅਮਾਇਰਾ ਦਸਤੂਰ ਨੇ

ਉਹ ਕੋਈ ਵੀ ਪ੍ਰੌਜੈਕਟ ਸਾਈਨ ਕਰਨ ਤੋਂ ਪਹਿਲਾਂ ਮਾਤਾ-ਪਿਤਾ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰਦੀ ਹੈ …
ਅਦਾਕਾਰਾ ਅਮਾਇਰਾ ਦਸਤੂਰ ਦਾ ਕਹਿਣਾ ਹੈ ਕਿ ਉਸ ਨੇ ਆਪਣੀਆਂ ਗ਼ਲਤੀਆਂ ਤੋਂ ਬਹੁਤ ਕੁੱਝ ਸਿੱਖਿਆ ਹੈ। ਉਹ ਹੁਣ ਕੋਈ ਵੀ ਪ੍ਰੌਜੈਕਟ ਸਾਈਨ ਕਰਨ ਤੋਂ ਪਹਿਲਾਂ ਮਾਤਾ-ਪਿਤਾ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰਦੀ ਹੈ। ਅਮਾਇਰਾ ਨੇ ਕਿਹਾ ਕਿ ਕਈ ਵਾਰ ਫ਼ਿਲਮਾਂ ਸਫ਼ਲ ਹੁੰਦੀਆਂ ਹਨ ਅਤੇ ਕਈ ਵਾਰ ਅਸਫ਼ਲ ਰਹਿੰਦੀਆਂ ਹਨ। ਤੁਸੀਂ ਆਪਣੀ ਅਸਫ਼ਲਤਾ ਤੋਂ ਵੀ ਬਹੁਤ ਕੁੱਝ ਸਿੱਖਦੇ ਹੋ। ਇਸ ਲਈ ਮੈਨੂੰ ਨਹੀਂ ਲਗਦਾ ਕਿ ਕਿਸੇ ਵੀ ਕੋਲ ਫ਼ਿਲਮਾਂ ਨੂੰ ਸਫ਼ਲ ਬਣਾਉਣ ਦੀ ਕਲਾ ਹੈ ਕਿਉਂਕਿ ਦਰਸ਼ਕਾਂ ਦੀ ਪਸੰਦ ਬਦਲਦੀ ਰਹਿੰਦੀ ਹੈ। ਅਮਾਇਰਾ ਨੇ ਕਿਹਾ, ”ਮੈਂ ਅਜਿਹੀਆਂ ਫ਼ਿਲਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਨ੍ਹਾਂ ਨੂੰ ਮੈਂ ਅਤੇ ਮੇਰਾ ਪਰਿਵਾਰ ਬਤੌਰ ਦਰਸ਼ਕ ਪੰਸਦ ਕਰਦਾ ਹੈ। ਅਮਾਇਰਾ ਨੇ 2013 ਵਿੱਚ ਫ਼ਿਲਮ ਇਸ਼ਕ ਨਾਲ ਡੈਬਿਊ ਕੀਤਾ ਸੀ। ਉਹ ਤਮਿਲ ਅਤੇ ਤੇਲਗੂ ਫ਼ਿਲਮਾਂ ਵੀ ਕਰ ਚੁੱਕੀ ਹੈ। ਅਮਾਇਰਾ ਇਸ ਸਮੇਂ ਫ਼ਿਲਮ ਮੈਂਟਲ ਹੈ ਕਯਾ ਦੀ ਸ਼ੂਟਿੰਗ ‘ਚ ਰੁੱਝੀ ਹੈ। ਇਸ ਫ਼ਿਲਮ ‘ਚ ਉਸ ਤੋਂ ਇਲਾਵਾ ਸੰਜੀਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਰਾਜਕੁਮਾਰ ਰਾਓ ਅਤੇ ਬੌਲੀਵੁਡ ਦੀ ਕੁਈਨ ਯਾਨੀ ਕੰਗਨਾ ਰਨੌਤ ਵੀ ਮੁੱਖ ਭੂਮਿਕਾ ਨਿਭਾਉਣਗੇ। ਹਾਲ ਹੀ ‘ਚ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਮਾਇਰਾ ਦੇ ਗੋਡੇ ‘ਤੇ ਸੱਟ ਲੱਗ ਗਈ ਸੀ। ਇਸ ਤੋਂ ਇਲਾਵਾ ਅਮਾਇਰਾ ਅੱਜਕੱਲ੍ਹ ਦਾ ਟਰਿਪ 2 ‘ਚ ਵੀ ਨਜ਼ਰ ਆ ਰਹੀ ਹੈ। ਇਹ ਸ਼ੋਅ ਬਿੰਦਾਸ ਯੂ-ਟਿਊਬ ਚੈਨਲ ਨਾਲ ਸਾਰੇ ਪਲੈੱਟਫ਼ੌਰਮਜ਼ ‘ਤੇ ਪ੍ਰਸਾਰਿਤ ਹੋ ਰਿਹਾ ਹੈ।