ਪ੍ਰਿਅੰਕਾ ਨੇ ਲੰਡਨ ‘ਚ ਸ਼ੁਰੂ ਕੀਤੀ ਸ਼ੂਟਿੰਗ

ਬੌਲੀਵੁਡ ਅਤੇ ਹੌਲੀਵੁਡ ਦੀ ਸਾਂਝੀ ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਫ਼ਿਲਮ ਸਕਾਈ ਇਜ਼ ਪਿੰਕ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਫ਼ਿਲਮ ਦੀ ਸ਼ੂਟਿੰਗ ਲਈ ਉਹ ਲੰਡਨ ਗਈ ਹੋਈ ਹੈ। ਹਾਲ ਹੀ ‘ਚ ਇਸ ਫ਼ਿਲਮ ਦੇ ਸ਼ੂਟਿੰਗ ਸੈੱਟ ਤੋਂ ਲਈ ਗਈ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਪ੍ਰਿਅੰਕਾ ਫ਼ਿਲਮ ਦੀ ਟੀਮ ਨਾਲ ਨਾਰੀਅਲ ਤੋੜਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਪ੍ਰਿਅੰਕਾ ਨੇ ਗਣਪਤੀ ਬੱਪਾ ਮੋਰਿਆ ਬੋਲਦੇ ਹੋਏ ਇੱਕੋ ਵਾਰ ‘ਚ ਹੀ ਨਾਰੀਅਲ ਨੂੰ ਤੋੜ ਦਿੱਤਾ ਜਿਸ ਨੂੰ ਵੇਖ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਪ੍ਰਿਅੰਕਾ ਨੇ ਇਸ ਤੋਂ ਬਾਅਦ ਦੇਸੀ ਸਟਾਈਲ ‘ਚ ਨਾਰੀਅਲ ਨੂੰ ਚਾਰੇ ਪਾਸੇ ਘੁਮਾਇਆ।
ਇਸ ਤੋਂ ਸਾਫ਼ ਹੁੰਦਾ ਹੈ ਕਿ ਹੌਲੀਵੁੱਡ ਜਾਣ ਤੋਂ ਬਾਅਦ ਵੀ ਪ੍ਰਿਅੰਕਾ ਆਪਣੇ ਕਲਚਰ ਨਾਲ ਜੁੜੀ ਹੋਈ ਹੈ। ਫ਼ਿਲਮ ‘ਚ ਫ਼ਰਹਾਨ ਅਖ਼ਤਰ ਵੀ ਅਹਿਮ ਕਿਰਦਾਰ ਨਿਭਾ ਰਿਹਾ ਹੈ।