ਪੂਨਮ ਪਾਂਡੇ ਨਾਲ ਨਜ਼ਰ ਆਵੇਗਾ ਸ਼ਕਤੀ ਕਪੂਰ

ਅਦਾਕਾਰਾ ਪੂਨਮ ਪਾਂਡੇ ਦੀ ਫ਼ਿਲਮ ਦਾ ਜਰਨੀ ਔਫ਼ ਕਾਰਮਾ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ‘ਚ ਬੋਲਡ ਦ੍ਰਿਸ਼ ਤੇ ਬੋਲਡ ਕੌਨਟੈਂਟ ਨੂੰ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਫ਼ਿਲਮ ਨਾਲ ਸ਼ਕਤੀ ਕਪੂਰ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰ ਰਿਹਾ ਹੈ, ਪਰ ਜਿਸ ਅੰਦਾਜ਼ ‘ਚ ਉਸ ਨੇ ਵਾਪਸੀ ਕੀਤੀ ਹੈ ਉਹ ਸਭ ਨੂੰ ਹੈਰਾਨ ਕਰ ਦੇਣ ਵਾਲੀ ਹੈ। ਜੇ ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਸ਼ੁਰੂ ਤੋਂ ਅਖ਼ੀਰ ਤਕ ਪੂਨਮ ਪਾਂਡੇ ਬੋਲਡ ਅੰਦਾਜ਼ ‘ਚ ਨਜ਼ਰ ਆਈ ਹੈ। ਫ਼ਿਲਮ ਦਾ ਜਰਨੀ ਔਫ਼ ਕਾਰਮਾ ਅਜਿਹੀ ਕੁੜੀ ਦੀ ਕਹਾਣੀ ਹੈ ਜਿਸ ਦੀ ਵਿੱਤੀ ਹਾਲਕ ਠੀਕ ਨਹੀਂ, ਅਤੇ ਉਹ ਆਪਣੀ ਮਾਂ ਨਾਲ ਇੱਕੱਲੀ ਰਹਿੰਦੀ ਹੈ। ਉਸ ਦੇ ਸੁਪਨੇ ਬਹੁਤ ਵੱਡੇ ਹਨ। ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ। ਇਸ ਲਈ ਉਹ ਅਮਰੀਕਾ ਜਾ ਕੇ ਪੜ੍ਹਾਈ ਵੀ ਕਰਨਾ ਚਾਹੁੰਦੀ ਹੈ। ਪੂਨਮ ਨੇ ਇਸ ਤੋਂ ਪਹਿਲਾਂ ਫ਼ਿਲਮ ਆ ਗਿਆ ਹੀਰੋ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ‘ਚ ਉਹ ਅਸਫ਼ਲ ਰਹੀ। ਇਸ ਵਾਰ ਪੂਨਮ ਦਾ ਇਹ ਰੂਪ ਦਰਸ਼ਕਾਂ ਨੂੰ ਪਸੰਦ ਆਏਗਾ ਜਾਂ ਨਹੀਂ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਖ਼ੈਰ, ਸ਼ਕਤੀ ਅਤੇ ਪੂਨਮ ਦੀ ਜੋੜੀ ਨੂੰ ਵੇਖਣ ਲਈ ਦਰਸ਼ਕ ਕਾਫ਼ੀ ਉਤਸ਼ਾਹਿਤ ਹਨ।