ਪਾਣੀਪਤ— ਜਿਨਸੀ ਸ਼ੋਸ਼ਣ ਮਾਮਲੇ ‘ਚ ਮੁੱਖ ਗਵਾਹ ‘ਤੇ ਹਮਲੇ ਦੇ ਮਾਮਲੇ ‘ਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਨਾਰਾਇਣ ਸਾਈ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਜ਼ਮਾਨਤ ਦੀ ਮੰਗ ਸਵੀਕਾਰ ਕਰ ਲਈ ਹੈ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਨਾਰਾਇਣ ਸਾਈ ਜੇਲ ‘ਚ ਹੀ ਰਹਿਣਗੇ ਕਿਉਂਕਿ ਉਨ੍ਹਾਂ ‘ਤੇ ਗੁਜਰਾਤ ‘ਚ ਕਈ ਹੋਰ ਮਾਮਲੇ ਚੱਲ ਰਹੇ ਹਨ ਤੇ ਉਹ ਸੂਰਤ ਜੇਲ ‘ਚ ਬੰਦ ਹਨ।
ਹਾਈ ਕੋਰਟ ਦੇ ਆਦੇਸ਼ ‘ਤੇ ਹਰਿਆਣਾ ਸਰਕਾਰ ਨੇ ਜਵਾਬ ਦੇ ਕੇ ਅਦਾਲਤ ਨੂੰ ਦੱਸਿਆ ਕਿ ਨਾਰਾਇਣ ਸਾਈ ‘ਤੇ 3 ਮਾਮਲੇ ਚੱਲ ਰਹੇ ਹਨ। ਹਰਿਆਣਾ ਸਰਕਾਰ ਨੇ ਬਹਿਸ ਦੌਰਾਨ ਨਾਰਾਇਣ ਸਾਈ ਦੀ ਜ਼ਮਾਨਤ ਦਾ ਵਿਰੋਧ ਕੀਤਾ। ਸਰਕਾਰ ਦੇ ਇਸ ਜਵਾਬ ‘ਤੇ ਨਾਰਾਇਣ ਸਾਈ ਦੇ ਵਕੀਲ ਖਿਲਾਫ ਤਿੰਨ ਮਾਮਲੇ ਚੱਲੇ ਪਰ ਉਨ੍ਹਾਂ ਮਾਮਲਿਆਂ ਦਾ ਕੀ ਸਟੇਟਸ ਹੈ ਇਸ ਦੀ ਕੋਰਟ ਨੂੰ ਜਾਣਾਕਾਰੀ ਨਹੀਂ ਦਿੱਤੀ ਗਈ। ਸਾਈ ਦੇ ਵਕੀਲ ਦਾ ਪੱਖ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਇਸ ਮਾਮਲੇ ‘ਚ ਸਾਈ ਨੂੰ ਜ਼ਮਾਨਤ ਦੇ ਦਿੱਤੀ।
ਪ੍ਰੌਸੀਕਿਊਸ਼ਨ ਧਿਰ ਮੁਤਾਬਕ ਆਸਾਰਾਮ ਦੇ ਬੇਟੇ ਨਾਰਾਇਣ ਸਾਈ ਨੇ ਦੋ ਭੈਣਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਮਾਮਲੇ ‘ਚ ਪਾਣੀਪਤ ਨਿਵਾਸੀ ਮਹਿੰਦਰ ਚਾਵਲਾ ਨੂੰ ਮੁੱਖ ਗਵਾਹ ਬਣਾਇਆ ਗਿਆ ਸੀ। ਹਰਿਆਣਾ ਪੁਲਸ ਨੇ ਚਾਵਲਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ। ਇਸ ਦੌਰਾਨ ਪਿਛਲੇ ਸਾਲ 13 ਮਈ ਨੂੰ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨ ਚਾਵਲਾ ਦੇ ਘਰ ‘ਚ ਵੜ੍ਹੇ ਤੇ ਗੋਲੀਬਾਰੀ ਕਰ ਫਰਾਰ ਹੋ ਗਏ। ਇਸ ਹਾਦਸੇ ‘ਚ ਮਹਿੰਦਰ ਚਾਵਲਾ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ‘ਚ ਦਖਲ ਕਰਵਾਇਆ ਗਿਆ।
ਪੁਲਸ ਨੂੰ ਦਿੱਤੇ ਬਿਆਨ ‘ਚ ਚਾਵਲਾ ਨੇ ਆਸਾਰਾਮ ਤੇ ਉਸ ਦੇ ਬੇਟੇ ਨਾਰਾਇਣ ਸਾਈ ਖਿਲਾਫ ਹਮਲਾ ਕਰਵਾਉਣ ਦਾ ਦੋਸ਼ ਲਗਾਇਆ। ਉਸ ਨੇ ਕਿਹਾ ਕਿ ਪਿਤਾ ਤੇ ਪੁੱਤਰ ਨਹੀਂ ਚਾਹੁੰਦੇ ਕਿ ਉਨ੍ਹਾਂ ਖਿਲਾਫ ਕੋਰਟ ‘ਚ ਗਵਾਹੀ ਦੇਵੇ। ਇਸੇ ਮਾਮਲੇ ‘ਚ ਪਟੀਸ਼ਨ ਦਾਖਲ ਕਰਦੇ ਹੋਏ ਰਾਇਣ ਸਾਈ ਨੇ ਕਿਹਾ ਕਿ ਯੌਨ ਉਤਪੀੜਨ ਮਾਮਲੇ ‘ਚ ਗਵਾਹ ਮਹਿੰਦਰ ਚਾਵਲਾ ‘ਤੇ ਹਮਲੇ ਦੇ ਮਾਮਲੇ ‘ਚ ਉਨ੍ਹਾਂ ਨੂੰ ਫਸਾਇਆ ਗਿਆ ਹੈ। ਇਸ ਲਈ ਉਨ੍ਹਾਂ ਨੂੰ ਰੈਗੁਲਰ ਬੇਲ ਦਿੱਤੀ ਜਾਵੇ।