ਤਿਰੁਵਨੰਤਪੁਰਮ—ਕੇਰਲ ਪੁਲਸ ਨੇ ਉਨ੍ਹਾਂ 200 ਤੋਂ ਵੱਧ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਪਿਛਲੇ ਹਫਤੇ ਸਬਰੀਮਾਲਾ ‘ਚ 50 ਸਾਲ ਉਮਰ ਦੀਆਂ ਮਹਿਲਾਵਾਂ ਨੂੰ ਭਗਵਾਨ ਅਯੱਪਾ ਦੇ ਮੰਦਰ ‘ਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਜਿਨ੍ਹਾਂ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀ ਗਈ, ਉਨ੍ਹਾਂ ਦੀ ਪਛਾਣ ਲਈ ਸਾਰੇ ਜਿਲ੍ਹਿਆਂ ‘ਚ ਖਾਸ ਟੀਮਾਂ ਬਣਾਈਆਂ ਜਾਣਗੀਆਂ।
ਪਤਨਮਥਿੱਟਾ ਦੇ ਜ਼ਿਲਾ ਪੁਲਸ ਪ੍ਰਮੁੱਖ ਟੀ ਨਾਰਾਇਣਨ ਨੇ ਕਿਹਾ ਕਿ 210 ਲੋਕਾਂ ਦੀ ਸੂਚੀ ਉਨ੍ਹਾਂ ਦੀਆਂ ਤਸਵੀਰਾਂ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਸ ਪ੍ਰਮੁੱਖ ਕੋਲ ਪਛਾਣ ਲਈ ਭੇਜੀ ਗਈ ਹੈ। ਇਨ੍ਹਾਂ ਲੋਕਾਂ ਦੇ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਵਿਚਾਲੇ ‘ਸਨੀਧਮਨ’ (ਮੰਦਰ ਕੰਪਲੈਕਸ) ‘ਚ ਸੁਰੱਖਿਆ ਸਖਤ ਕਰਨ ਦੇ ਤਹਿਤ 17 ਨਵੰਬਰ ਤੋਂ ਸ਼ੁਰੂ ਹੋ ਰਹੇ ਤਿੰਨ ਮਹੀਨੇ ਦੇ ‘ਮੰਡਲਮ-ਮਕਰਵਿਲਾਕੂ’ ਸੈਸ਼ਨ ਦੌਰਾਨ 500 ਤੋਂ ਵੱਧ ਪੁਲਸਕਰਮੀਆਂ ਦੀ ਤਾਇਨਾਤੀ ਦਾ ਫੈਸਲਾ ਲਿਆ ਗਿਆ ਹੈ।