ਸ਼੍ਰੀਨਗਰ-ਜੰਮੂ ਕਸ਼ਮੀਰ ‘ਚ ਸ਼੍ਰੀਨਗਰ ਦੇ ਪੁਰਾਣੇ ਹਵਾਈ-ਅੱਡੇ ਮਾਰਗ ‘ਤੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਬੁੱਧਵਾਰ ਸਵੇਰੇ ਮੁੱਠਭੇੜ ਹੋਈ ਹੈ। ਰਿਪੋਰਟ ਮੁਤਾਬਕ ਨੋਗੋਨ ਇਲਾਕੇ ‘ਚ ਅੱਜ ਸਵੇਰੇ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ‘ਚ 2 ਅੱਤਵਾਦੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਇਲਾਕੇ ‘ਚ ਕੁਝ ਅੱਤਵਾਦੀਆਂ ਦੀ ਮੌਜ਼ੂਦਗੀ ਬਾਰੇ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਬਲਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਸ਼ੁਰੂ ਹੋਈ ਮੁੱਠਭੇੜ ‘ਚ ਦੋ ਅੱਤਵਾਦੀ ਮਾਰੇ ਗਏ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਥਾਨਿਕ ਲੋਕਾਂ ਨੂੰ ਕਿਹਾ ਗਿਆ ਕਿ ਜਦੋਂ ਤੱਕ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸਾਫ ਨਹੀਂ ਕਰ ਦਿੱਤਾ ਜਾਵੇਗਾ ਉਦੋਂ ਤੱਕ ਮੁੱਠਭੇੜ ਵਾਲੇ ਸਥਾਨ ‘ਤੇ ਨਹੀਂ ਜਾਣ ਦਿੱਤਾ ਜਾਵੇਗਾ। ਆਧਿਕਾਰੀਆਂ ਨੇ ਸ਼ਹਿਰ ‘ਚ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਅਤੇ ਵਿੱਦਿਅਕ ਅਦਾਰੇ ਵੀ ਬੰਦ ਕਰ ਦਿੱਤੇ।
ਉਨ੍ਹਾਂ ਨੇ ਦੱਸਿਆ ਹੈ ਕਿ ਮੁੱਠਭੇੜ ‘ਚ ਭਾਰੀ ਗੋਲੀਬਾਰੀ ਅਤੇ ਧਮਾਕੇ ਹੋਏ, ਜਿਸ ਦੀ ਗੂੰਜ ਪੂਰੇ ਨਵੇਂ ਸ਼ਹਿਰ ‘ਚ ਸੁਣਾਈ ਦਿੱਤੀ। ਪੁਲਸ ਦੇ ਇਕ ਆਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ ਦੇ ਬਾਹਰੀ ਇਲਾਕੇ ‘ਚ ਮੁੱਠਭੇੜ ਜਾਰੀ ਹੈ। ਪੂਰੇ ਖੇਤਰ ਨੂੰ ਘੇਰੇ ‘ਚ ਲੈ ਕੇ ਸਰਚ ਆਪਰੇਸ਼ਨ ਜਾਰੀ ਹੈ।