ਇਤਰਾਜ਼ਯੋਗ ਭਾਸ਼ਣ ਦੇਣ ਵਾਲੇ ਕਾਂਗਰਸ ਨੇਤਾ ‘ਤੇ ਕੇਸ ਦਰਜ

ਅੰਬਾਲਾ— ਕਾਂਗਰਸ ਦੀ ਟਿਕਟ ਤੋਂ ਵਿਧਾਇਕ ਦੀਆਂ ਚੋਣਾਂ ਲੜ ਰਹੇ ਹਿੰਮਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਆਰੋਪ ਹੈ ਕਿ ਉਨ੍ਹਾਂ ਨੇ ਰੋਡਵੇਜ਼ ਪ੍ਰਦਰਸ਼ਨ ‘ਚ ਭਾਸ਼ਣ ਦਿੰਦੇ ਸਮੇਂ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ। ਜ਼ਿਲਾ ਪ੍ਰਧਾਨ ਸਰਲਾ ਕਪੂਰ ਨੇ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ ਆਧਾਰ ‘ਤੇ ਪੁਲਸ ਨੇ ਉਨ੍ਹਾਂ ‘ਤੇ ਧਾਰਾ 500,504 ਅਤੇ 509 ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਨੇਤਾ ਹਿੰਮਤ ਸਿੰਘ ਨੇ ਭਾਸ਼ਣ ‘ਚ ਭਾਜਪਾਈਆਂ ਨੂੰ ਦਲਾਲ ਅਤੇ ਆਪਣੀ ਮਾਂ ਨੂੰ ਵੇਚਣ ਵਾਲੇ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਜਿਸ ਦੇ ਬਾਅਦ ਸ਼ਿਕਾਇਤ ਮਿਲਣ ‘ਤੇ ਪੁਲਸ ਨੇ ਉਨ੍ਹਾਂ ਖਿਲਾਫ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।