ਰੇਪ ਕੇਸ ਦੇ ਆਰੋਪੀ ਦਾਤੀ ਮਹਾਰਾਜ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ SC ਨੇ ਕੀਤਾ ਇਨਕਾਰ

ਨਵੀਂ ਦਿੱਲੀ— ਦਾਤੀ ਮਹਾਰਾਜ ‘ਤੇ ਲੱਗੇ ਰੇਪ ਕੇਸ ਦੇ ਆਰੋਪਾਂ ਖਿਲਾਫ ਸੁਪਰੀਮ ਕੋਰਟ ‘ਚ ਦਾਖ਼ਲ ਕੀਤੀ ਗਈ ਪਟੀਸ਼ਨ ‘ਤੇ ਅਦਾਲਤ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਕਿਹਾ ਸੀ ਕਿ ਦਾਤੀ ਮਹਾਰਾਜ ਕੇਸ ਸੀ.ਬੀ.ਆਈ. ਕੋਲ ਭੇਜਿਆ ਜਾਵੇ। ਹਾਈਕੋਰਟ ਦੇ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਦਾਤੀ ਮਹਾਰਾਜ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ ਸੀ ਪਰ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਸ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ ਨੇ ਰੇਪ ਦੇ ਦੋਸ਼ੀ ਦਾਤੀ ਮਹਾਰਾਜ ਦਾ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ। ਦਾਤੀ ਮਹਾਰਾਜ ਅਤੇ ਉਸ ਦੇ ਚੇਲਿਆਂ ‘ਤੇ ਇਕ 25 ਸਾਲ ਦੀ ਮਹਿਲਾ ਨੇ ਰੇਪ ਦਾ ਦੋਸ਼ ਲਗਾਇਆ ਹੈ। ਜਿਸ ਦੀ ਪਿਛਲੇ ਚਾਰ ਮਹੀਨਿਆਂ ਤੋਂ ਜਾਂਚ ਚੱਲ ਰਹੀ ਹੈ। ਚਾਰ ਮਹੀਨੇ ਪਹਿਲੇ ਦਰਜ ਕਰਵਾਈ ਗਈ ਐੱਫ.ਆਈ.ਆਰ. ਦੇ ਬਾਅਦ ਇਸ ਕੇਸ ‘ਚ ਬਹੁਤ ਸੁਸਤੀ ਨਾਲ ਜਾਂਚ ਕਰਨ ਦੇ ਦੋਸ਼ ਲੱਗ ਗਏ ਸਨ। ਦਿੱਲੀ ਹਾਈਕੋਰਟ ਕ੍ਰਾਇਮ ਬ੍ਰਾਂਚ ਤੋਂ ਦਾਤੀ ਮਹਾਰਾਜ ਨੂੰ ਗ੍ਰਿਫਤਾਰ ਨਾ ਕਰਨ ‘ਤੇ ਸਫਾਈ ਮੰਗੀ ਸੀ। 6 ਜੁਲਾਈ ਨੂੰ ਦਿੱਲੀ ਹਾਈਕੋਰਟ ‘ਚ ਦਾਤੀ ਮਹਾਰਾਜ ‘ਤੇ ਸੁਣਵਾਈ ਹੋਣੀ ਸੀ ਪਰ ਆਰੋਪੀ ਸੁਣਵਾਈ ਦੌਰਾਨ ਵੀ ਹਾਈਕੋਰਟ ਨਹੀਂ ਪੁੱਜਾ। ਇਸ ‘ਤੇ ਕੋਰਟ ਨੇ ਪੁੱਛਿਆ ਕਿ ਹੁਣ ਤੱਕ ਦੋਸ਼ੀ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ।