ਨਵੀਂ ਦਿੱਲੀ— ਦਿੱਲੀ ਦੇ 5ਸਟਾਰ ਹੋਟਲ ‘ਚ ਗੁੰਡਾਗਰਦੀ ਕਰਨ ਵਾਲੇ ਸਾਬਕਾ ਬੀ.ਐੱਸ.ਪੀ. ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਨੂੰ ਪੁਲਸ ਨੇ ਸੋਮਵਾਰ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ, ਜਿੱਥੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਬੀਤੇ ਸ਼ੁੱਕਰਵਾਰ ਨੂੰ ਇਕ ਦਿਨ ਦੀ ਰਿਮਾਂਡ ਖਤਮ ਹੋਣ ਦੇ ਬਾਅਦ ਪੁਲਸ ਨੇ ਆਸ਼ੀਸ਼ ਪਾਂਡੇ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਸੀ। ਜਿਸ ‘ਤੇ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਕੇ ਉਸ ਨੂੰ ਸੋਮਵਾਰ ਤੱਕ ਜੇਲ ਭੇਜ ਦਿੱਤਾ ਸੀ।
ਦਿੱਲੀ ਪੁਲਸ ਅਤੇ ਯੂ.ਪੀ. ਪੁਲਸ ਦੀ ਛਾਪੇਮਾਰੀ ਤੋਂ ਘਬਰਾ ਕੇ ਆਸ਼ੀਸ਼ ਪਾਂਡੇ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ, ਜਿਸ ‘ਤੇ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਕੇ ਉਸ ਨੂੰ ਸੋਮਵਾਰ ਤੱਕ ਜੇਲ ਭੇਜ ਦਿੱਤਾ ਸੀ। ਆਸ਼ੀਸ਼ ਪਾਂਡੇ ਨੇ ਬੀਤੇ ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ‘ਚ ਸਰੰਡਰ ਕਰ ਦਿੱਤਾ ਸੀ, ਜਿਸ ਦੇ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਪਿਛਲੇ ਹਫਤੇ ਮੰਗਲਵਾਰ ਨੂੰ ਆਰ.ਕੇ.ਪੁਰਮ ਸਥਿਤ 5ਸਟਾਰ ਹੋਟਲ ਦੇ ਗੇਟ ‘ਤੇ ਆਸ਼ੀਸ਼ ਪਾਂਡੇ ਦਾ ਹਥਿਆਰ ਲਹਿਰਾਉਂਦੇ ਹੋਏ ਵੀਡੀਓ ਸਾਹਮਣੇ ਆਇਆ ਸੀ। ਵਾਇਰਲ ਹੋਏ ਇਸ ਵੀਡੀਓ ‘ਚ ਆਸ਼ੀਸ਼ ਸ਼ਰੇਆਮ ਹਥਿਆਰ ਲਹਿਰਾਉਂਦੇ ਹੋਏ ਉਥੇ ਆਏ ਇਕ ਜੋੜੇ ੇਨੂੰ ਧਮਕੀ ਦਿੰਦੇ ਨਜ਼ਰ ਆ ਰਹੇ ਸਨ।