ਸਬਰੀਮਾਲਾ— ਸਬਰੀਮਾਲਾ ਮੰਦਰ ‘ਚ 10 ਸਾਲ ਤੋਂ 50 ਸਾਲ ਤੱਕ ਦੀਆਂ ਔਰਤਾਂ ਦੇ ਪ੍ਰਵੇਸ਼ ਦਾ ਵਿਰੋਧ ਲਗਾਤਾਰ ਜਾਰੀ ਹੈ ਅਤੇ ਇਸ ਦੇ ਚੱਲਦੇ ਐਤਵਾਰ ਨੂੰ ਇਕ ਵਾਰ ਫਿਰ ਦੋ ਔਰਤਾਂ ਨੂੰ ਰਸਤੇ ‘ਚ ਰੋਕ ਦਿੱਤਾ ਗਿਆ। ਇਹ ਔਰਤਾਂ ਆਪਣੇ ਗਰੁੱਪ ਨਾਲ ਦਰਸ਼ਨਾਂ ਲਈ ਸਬਰੀਮਾਲਾ ਜਾ ਰਹੀਆਂ ਸਨ ਪਰ ਰਸਤੇ ‘ਚ ਇਨ੍ਹਾਂ ਨੂੰ ਰੋਕ ਦਿੱਤਾ ਗਿਆ। ਇਹ ਔਰਤਾਂ ਯਾਤਰਾ ਅਧੂਰੀ ਛੱਡ ਕੇ ਵਾਪਸ ਆ ਗਈਆਂ।
ਇਸ ਨੂੰ ਲੈ ਕੇ ਕੇਰਲ ਦੇ ਆਈ.ਜੀ.ਨੇ ਇਕ ਬਿਆਨ ‘ਚ ਕਿਹਾ ਕਿ ਦੋਵੇਂ ਔਰਤਾਂ ਆਂਧਰਾ ਪ੍ਰਦੇਸ਼ ਤੋਂ ਆਏ ਤੀਰਥ ਯਾਤਰੀਆਂ ਦੇ ਸਮੂਹ ਦਾ ਹਿੱਸਾ ਸਨ। ਉਹ ਦੂਜੇ ਮੰਦਰਾਂ ‘ਚ ਵੀ ਗਈਆਂ ਸਨ ਅਤੇ ਉਨ੍ਹਾਂ ਨੂੰ ਸਬਰੀਮਾਲਾ ਦੇ ਵਿਸ਼ੇਸ਼ ਰੀਤੀ-ਰਿਵਾਜਾਂ ਦੀ ਜਾਣਕਾਰੀ ਨਹੀਂ ਸੀ। ਜਦੋਂ ਉਨ੍ਹਾਂ ਨੂੰ ਕਿਸੇ ਨੇ ਕਿਹਾ ਕਿ ਮੰਦਰ ਨਹੀਂ ਜਾਣਾ ਚਾਹੀਦਾ ਤਾਂ ਔਰਤਾਂ ਨੇ ਵੀ ਵਿਚਾਰ ਬਦਲਦੇ ਹੋਏ ਆਪਣਾ ਬਿਆਨ ਦਿੱਤਾ।