ਛੱਤੀਸਗੜ੍ਹ— ਛੱਤੀਸਗੜ੍ਹ ਵਿਧਾਨਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ 2 ਨਾਂਵਾਂ ਅਤੇ ਦੂਜੇ ਪੜਾਅ ਦੀਆਂ ਚੋਣਾਂ ਲਈ 6 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ।
ਛੱਤੀਸਗੜ੍ਹ ਵਿਧਾਨਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸਮਾਜਵਾਦੀ ਪਾਰਟੀ ਨੇ ਸੰਤੋਸ਼ ਸੁਮਨ, ਵਿਮਲੇਸ਼ ਦੁਬੇ ਅਤੇ ਛਬਿੰਦਰ ਵਰਮਾ ਨੂੰ ਬੀਜਾਪੁਰ, ਜਗਦਾਲਪੁਰ ਅਤੇ ਦੰਤੇਵਾੜਾ ਤੋਂ ਉਮੀਦਵਾਰ ਬਣਾਇਆ ਹੈ।
ਦੂਜੇ ਪੜਾਅ ਲਈ ਐੱਸ.ਪੀ. ਦੀ ਟਿਕਟ ‘ਤੇ ਨਵੀਨ ਗੁਪਤਾ, ਯੋਗੇਂਦਰ ਭੋਈ, ਜੀਬਨ ਸਿੰਘ ਯਾਦਵ, ਮੁਕੇਸ਼ ਲਹਾਰੇ, ਅਮਰਨਾਥ ਅਗਰਵਾਲ ਅਤੇ ਸ਼ੁਬੇਂਦਰ ਸਿੰਘ ਯਾਦਵ ਰਾਏਪੁਰ ਵੈਸਟ, ਬਸਾਨਾ, ਅਕਾਲਤਰਾ, ਪਮਗੜ੍ਹ, ਕੋਰਬਾ ਅਤੇ ਵੈਸ਼ਾਲੀ ਨਗਰ ਤੋਂ ਚੋਣਾਂ ਲੜਨਗੇ। ਛੱਤੀਸਗੜ੍ਹ ‘ਚ ਦੋ ਪੜਾਵਾਂ ‘ਚ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ। ਪਹਿਲੇ ਪੜਾਅ ‘ਚ 12 ਨਵੰਬਰ ਨੂੰ ਨਕਸਲ ਪ੍ਰਭਾਵਿਤ 18 ਸੀਟਾਂ ‘ਤੇ ਵੋਟਿੰਗ ਹੋਵੇਗੀ ਅਤੇ 20 ਨਵੰਬਰ ਨੂੰ ਦੂਜੇ ਪੜਾਅ ‘ਚ 72 ਵਿਧਾਨਸਭਾ ਸੀਟਾਂ ‘ਤੇ ਵੋਟਾਂ ਹੋਣਗੀਆਂ। ਛੱਤੀਸਗੜ੍ਹ ਸਮੇਤ ਦੇਸ਼ ‘ਚ 5 ਰਾਜਾਂ ‘ਚ ਵਿਧਾਨਸਭਾ ਚੋਣਾਂ ਹੋਣੀਆਂ ਹਨ। ਪੰਜ ਰਾਜਾਂ ‘ਚ ਚੋਣਾਂ ਦੇ ਨਤੀਜੇ 11 ਦਸੰਬਰ ਨੂੰ ਆਉਣਗੇ।