ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇ ਲੋਕਸਭਾ ਚੋਣਾਂ ਲਈ ਵੱਡੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੀ.ਐੱਮ. ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਲਈ ਐਤਵਾਰ ਤੋਂ ਡੋਰ-ਟੂ-ਡੋਰ ਕੈਂਪੇਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਸੀ.ਐੱਮ. ਘਰ-ਘਰ ਜਾ ਕੇ ਲੋਕਾਂ ਤੋਂ ਚੋਣਾਂ ‘ਚ ਆਪ ਨੂੰ ਵੋਟ ਤੇ ਚੰਦਾ ਦੇਣ ਦੀ ਅਪੀਲ ਕਰਨਗੇ। ਕੈਂਪੇਨ ‘ਚ ਕੇਜਰੀਵਾਲ ਤੋਂ ਇਲਾਵਾ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ, ਦਿੱਲੀ ਸਰਕਾਰ ਦੇ ਸਾਰੇ ਮੰਤਰੀ, ਸੰਸਦ ਲੋਕ ਸਭਾ ਇੰਚਾਰਜ, ਵਿਧਾਇਕ, ਪਾਰਸ਼ਦ ਤੇ ਕਾਰਜਕਾਰੀ ਸੜਕਾਂ ‘ਤੇ ਉਤਰਨਗੇ। ਸੀ.ਐੱਮ. ਖੁਦ ਇਸ ਕੈਂਪੇਨ ਦੀ ਸ਼ੁਰੂਆਤ ਆਪਣੇ ਵਿਧਾਨ ਸਭਾ ਖੇਤਰ ਨਵੀਂ ਦਿੱਲੀ ਤੋਂ ਉਤਰਨਗੇ। ਪਾਰਟੀ ਦਾ ਕਹਿਣਾ ਹੈ ਕਿ ਮੈਟਰੋ ਕਿਰਾਏ ‘ਚ ਵਾਧਾ ਤੇ ਸੀਲਿੰਗ ਦਾ ਮੁੱਦਾ ਵੀ ਉਹ ਜ਼ੋਰ-ਸ਼ੋਰ ਨਾਲ ਚੁੱਕੇਗੀ। ਕੈਂਪੇਨ ਦੇ ਜ਼ਰੀਏ ਦਿੱਲੀ ‘ਚ ਭਾਜਪਾ ਸੰਸਦ ਮੈਂਬਰਾਂ ‘ਤੇ ਹਮਲਾ ਬੋਲੇਗੀ।
ਮੁੱਖ ਮੰਤਰੀ ਨੇ ਕਿਹਾ, ਉਹ ਹਰ ਵੋਟਰ ਤਕ ਪਹੁੰਚਣਗੇ। ਉਨ੍ਹਾਂ ਟਵੀਟ ਕਰ ਦੱਸਿਆ ਕਿ ਐਤਵਾਰ ਨੂੰ ਵੱਡੇ ਪੱਧਰ ‘ਤੇ ਡੋਰ-ਟੂ-ਡੋਰ ਕੈਂਪੇਨ ਸ਼ੁਰੂ ਕੀਤਾ ਜਾ ਰਿਹਾ ਹੈ। ਅਸੀਂ ਹਰ ਵੋਟਰ ਕੋਲ ਜਾਵਾਂਗੇ। ਦਸਾਂਗੇ ਕਿ ਉਨ੍ਹਾਂ ਨੂੰ ਕਿਊਂ ਪਾਰਟੀ ਨੂੰ ਵੋਟ ਕਰਨਾ ਚਾਹੀਦਾ ਹੈ ਤੇ ਬੀ.ਜੇ.ਪੀ. ਨੂੰ ਨਹੀਂ। ਦਿੱਲੀ ‘ਚ ਕਾਂਗਰਸ ਨੂੰ ਵੋਟ ਕਰਨ ਦਾ ਮਤਲਬ ਇਕ ਪਾਸੇ ਬੀ.ਜੇ.ਪੀ. ਨੂੰ ਵੋਟ ਕਰਨਾ ਹੈ। ਅਸੀਂ ਹਰ ਵੋਟਰ ਨੂੰ ਚੰਦਾ ਦੇਣ ਦੀ ਅਪੀਲ ਵੀ ਕਰਾਂਗੇ।
ਪਾਰਟੀ ਦੇ ਸੀਨੀਅਰ ਲੀਡਰ ਤੋਂ ਲੈ ਕੇ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕਰਨਗੇ ਕਿ 100 ਰੁਪਏ, 1000 ਰੁਪਏ ਜਾਂ 10,000 ਰੁਪਏ, ਜਿੰਨਾ ਵੀ ਦੇ ਸਕਣ, ਹਰ ਮਹੀਨੇ ਯੋਗਦਾਨ ਕਰਨ। ਆਪ ਦੇ ਸੀਨੀਅਰ ਲੀਡਰ ਮੁਤਾਬਕ, ਕੈਂਪੇਨ ਦੇ ਜ਼ਰੀਏ ਦਿੱਲੀ ‘ਚ ਬੀ.ਜੇ.ਪੀ. ਦੇ 7 ਸੰਸਦ ਮੈਂਬਰਾਂ ਦੀ ਪੋਲ ਖੋਲ੍ਹਦੇ ਹੋਏ ਲੋਕਾਂ ਨੂੰ ਇਹ ਸਮਝਾਇਆ ਜਾਵੇਗਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ‘ਚ ਦਿੱਲੀ ਦੀਆਂ 7 ਸੀਟਾਂ ‘ਤੇ ਆਪ ਨੂੰ ਜਿੱਤਣਾ ਕਿਊਂ ਜ਼ਰੂਰੀ ਹੈ।