ਨਵੀਂ ਦਿੱਲੀ-ਰਾਜਧਾਨੀ ‘ਚ ਹਵਾ ਦੀ ਕੁਆਲਿਟੀ ਬਹੁਤ ਜ਼ਿਆਦਾ ਖਰਾਬ ਸ਼੍ਰੇਣੀ ‘ਚ ਪਹੁੰਚ ਗਈ ਹੈ, ਜਿਸ ਦੇ ਤਹਿਤ ਦਿੱਲੀ ਨੂੰ ਅੱਜ ਧੁੰਦ ਨੇ ਘੇਰ ਲਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅੰਕੜਿਆ ਮੁਤਾਬਕ,” ਦਿੱਲੀ ਦੀ ਹਵਾ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 337 ਦਰਜ ਕੀਤਾ ਗਿਆ ਹੈ, ਜੋ ਬਹੁਤ ਜ਼ਿਆਦਾ ਖਰਾਬ ਸ਼੍ਰੇਣੀ ‘ਚ ਆਉਂਦਾ ਹੈ ਅਤੇ ਇਹ ਇਸ ਮੌਸਮ ਦਾ ਸਭ ਤੋਂ ਉੱਚਾ ਇੰਡੈਕਸ ਹੈ। ਦਿੱਲੀ ‘ਚ ਲਗਭਗ 31 ਇਲਾਕਿਆਂ ‘ਚ ਹਵਾ ਦੀ ਕੁਆਲਿਟੀ ”ਬਹੁਤ ਜ਼ਿਆਦਾ ਖਰਾਬ” ਦੱਸੀ ਗਈ ਪਰ ਦੋ ਇਲਾਕਿਆਂ ‘ਚ ਹਵਾ ਦੀ ਕੁਆਲਿਟੀ ਦਾ ਲੈਵਲ ”ਗੰਭੀਰ” ਦੱਸਿਆ ਗਿਆ ਹੈ।
ਸੀ. ਆਰ. ਆਰ. ਯੂ. ਮਥੁਰਾ ਰੋਡ ਅਤੇ ਦੁਆਰਕਾ ਸੈਕਟਰ 8 ‘ਚ ਪ੍ਰਦੂਸ਼ਣ ਦਾ ਲੈਵਲ ਕ੍ਰਮਵਾਰ 414 ਅਤੇ 402 ਦੀ ‘ਗੰਭੀਰ’ ਸ਼੍ਰੇਣੀ ‘ਚ ਦਰਜ ਕੀਤਾ ਗਿਆ ਹੈ। ਅੰਕੜਿਆ ਮੁਤਾਬਕ ਆਨੰਦ ਵਿਹਾਰ, ਡੀ. ਟੀ. ਯੂ, ਮੁੰਡਕਾ, ਨਰੇਲਾ,ਨਹਿਰੂ ਵਿਹਾਰ ਅਤੇ ਰੋਹਿਣੀ ‘ਚ ਹਵਾ ਦੀ ਕੁਆਲਿਟੀ ‘ਬੇਹੱਦ ਖਰਾਬ’ ਦਰਜ ਕੀਤੀ ਗਈ ਹੈ।
ਇਹ ਪੈਮਾਨਾ ਹਵਾ ਕੁਆਲਿਟੀ ਮਾਪਣ ਦਾ ਹੈ-
ਏ. ਕਿਊ. ਆਈ 0-50 ਦੇ ਵਿਚਕਾਰ ‘ਵਧੀਆ’
51-100 ‘ਚ ‘ਤਸੱਲੀਬਖਸ਼’
101-200 ‘ਚ ‘ਮੱਧਮ’
201-300 ‘ਚ ‘ਖਰਾਬ’
301- 400 ‘ਚ ‘ਬਹੁਤ ਖਰਾਬ’
401- 500 ‘ਚ ‘ਗੰਭੀਰ’
ਦਿੱਲੀ ‘ਚ ਇਕ ਦਿਨ ਪਹਿਲਾਂ ਦੁਸ਼ਹਿਰੇ ਦੇ ਮੌਕੇ ‘ਚ ਆਤਿਸ਼ਬਾਜ਼ੀ ਦੇ ਕਾਰਨ ਵੀ ਜਲਵਾਯੂ ਖਰਾਬ ਹੋਇਆ। ਆਧਿਕਾਰੀਆਂ ਨੇ ਵਾਤਾਵਰਨ ਦੇ ਅਨੁਕੂਲ ਜਸ਼ਨ ਮਨਾਉਣ ਦੀ ਅਪੀਲ ਕੀਤੀ ਸੀ ਪਰ ਇਸ ਦੇ ਬਾਵਜੂਦ ਜਮ ਕੇ ਆਤਿਸ਼ਬਾਜ਼ੀ ਕੀਤੀ ਗਈ। ਬੁੱਧਵਾਰ ਅਤੇ ਵੀਰਵਾਰ ਨੂੰ ਹਵਾ ਦੀ ਕੁਆਲਿਟੀ ਡਿੱਗ ਕੇ ”ਬੇਹੱਦ ਖਰਾਬ” ਸ਼੍ਰੇਣੀ ‘ਚ ਪਹੁੰਚ ਗਈ ਸੀ, ਜੋ ਆਧਿਕਾਰੀਆਂ ਦੇ ਲਈ ਚਿੰਤਾਜਨਕ ਸੀ। ਬਾਰਿਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਹਵਾ ਦੀ ਕੁਆਲਿਟੀ ‘ਚ ਥੋੜ੍ਹਾਂ ਸੁਧਾਰ ਹੋਇਆ ਪਰ ਫਿਰ ਤੋਂ ਖਰਾਬ ਹੋ ਗਈ। ਸੁਪਰੀਮ ਕੋਰਟ ਦੁਆਰਾ ਨਿਯੁਕਤ ਵਾਤਾਵਰਨ ਸੁਰੱਖਿਆ ਕੰਟਰੋਲ ਅਧਿਕਾਰ (ਈ. ਪੀ. ਸੀ. ਏ.) ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਪ੍ਰਦੂਸ਼ਣ ਦੀ ਸਥਿਤੀ ‘ਤੇ ਚਰਚਾ ਕਰਨ ਦੇ ਲਈ ਰਾਜ ਸਰਕਾਰਾਂ ਅਤੇ ਦਿੱਲੀ ਸਰਕਾਰ ਦੇ ਆਧਿਕਾਰੀਆਂ ਦੇ ਨਾਲ ਬੈਠਕ ਕੀਤੀ ਸੀ।
ਈ. ਪੀ. ਸੀ. ਏ. ਦੇ ਇਕ ਮੈਂਬਰ ਨੇ ਦੱਸਿਆ ਹੈ ਕਿ ਸਥਿਤੀ ਦਾ ਜ਼ਾਇਜਾ ਲੈਣ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਇਲਾਕਿਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿੱਥੇ ਹਵਾ ਕੁਆਲਿਟੀ ‘ਖਰਾਬ’ ਜਾਂ ‘ਬੇਹੱਦ ਖਰਾਬ’ ਦੇਖੀ ਗਈ ਹੈ। ਸ਼ਨੀਵਾਰ ਨੂੰ ਪੀ. ਐੱਮ 2.5 (ਹਵਾ ‘ਚ 2.5 ਮਾਈਕ੍ਰੋਮੀਟਰ ਤੋਂ ਘੱਟ ਮੋਟਾਈ ਦੇ ਕਣਾਂ ਦੀ ਮੌਜ਼ੂਦਗੀ) 158 ‘ਤੇ ਪਹੁੰਚ ਗਈ ਹੈ। ਸੀ. ਪੀ. ਸੀ. ਬੀ ਦੇ ਇਕ ਆਧਿਕਾਰੀ ਨੇ ਦੱਸਿਆ ਹੈ ਕਿ ਵਾਹਨਾਂ ਅਤੇ ਨਿਰਮਾਣ ਆਧਿਕਾਰੀਆਂ ਤੋਂ ਹੋਣ ਵਾਲਾ ਪ੍ਰਦੂਸ਼ਣ ਅਤੇ ਹਵਾ ਦੀ ਸਪੀਡ ਵਰਗੇ ਮੌਸਮ ਸੰਬੰਧੀ ਕਾਰਕ ਸ਼ਹਿਰ ਸੰਬੰਧੀ ਕਾਰਕ ਸ਼ਹਿਰ ‘ਚ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਹੈ। ਇਸ ਸਮੇਂ ਹਵਾ ਪਰਾਲੀ ਸਾੜਨ ਵਾਲੇ ਇਲਾਕਿਆਂ ਵੱਲੋਂ ਚੱਲ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਸ਼ਹਿਰ ”ਜਲਦ ਹੀ ਗੈਸ ਚੈਂਬਰ” ‘ਚ ਬਦਲ ਜਾਵੇਗਾ ਕਿਉਂਕਿ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਪਰਾਲੀ ਸਾੜਨ ‘ਚ ਸ਼ਾਮਿਲ ਕਿਸਾਨਾਂ ਦੇ ਲਈ ਕੁਝ ਨਹੀਂ ਕੀਤਾ ਹੈ।