ਅੰਮ੍ਰਿਤਸਰ : ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਰੇਲਵੇ ਵਿਭਾਗ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਰੇਲਵੇ ਵਿਭਾਗ ਨੂੰ ਨਹੀਂ ਦਿੱਤੀ ਗਈ ਤੇ ਕੋਈ ਆਗਿਆ ਵੀ ਰੇਲਵੇ ਵਿਭਾਗ ਤੋਂ ਨਹੀਂ ਲਈ ਗਈ। ਉਨ੍ਹਾਂ ਟਰੇਨ ਚਾਲਕ ਦੇ ਹੱਕ ‘ਚ ਬੋਲਦਿਆਂ ਕਿਹਾ ਕਿ ਡਰਾਈਵਰ ਦੀ ਵੀ ਇਸ ‘ਚ ਕੋਈ ਗਲਤੀ ਨਹੀਂ ਹੈ। ਰੇਲਵੇ ਵਿਭਾਗ ਦੀ ਕੋਈ ਗਲਤੀ ਨਹੀਂ ਤਾਂ ਫਿਰ ਕਿਸ ਤਰ੍ਹਾਂ ਦੀ ਜਾਂਚ ਕਰਵਾਈ ਜਾਵੇ? ਇਸ ਦੌਰਾਨ ਰੇਲ ਰਾਜ ਮੰਤਰੀ ਨੇ ਰਾਜਨੀਤਿਕ ਟਿੱਪਣੀ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ।
ਇਸ ਮੌਕੇ ਐੱਨ.ਸੀ.ਪੀ. ਪਾਰਟੀ ਸ਼ਰਦ ਪਵਾਰ ਦੇ ਪੰਜਾਬ ਪ੍ਰਧਾਨ ਡਾ. ਸਵਰਨ ਸਿੰਘ ਪਟਿਆਲਾ ਨੇ ਕਿਹਾ ਕਿ ਇਸ ਦੁੱਖ ਮੌਕੇ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਸ ਦੁੱਖ ਦੀ ਘੜੀ ‘ਚ ਪੀੜਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।