ਦੁਬਈ ‘ਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ ਖਿਲਾਫ ਇਨਕਮ ਟੈਕਸ ਵਿਭਾਗ ਨੇ ਜਾਂਚ ਕੀਤੀ ਸ਼ੁਰੂ

ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਦੁਬਈ ਵਿਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਭਾਗ ਦੀ ਖੁਫੀਆ ਅਤੇ ਅਪਰਾਧਿਕ ਸ਼ਾਖਾ ਨੇ ਉਨ੍ਹਾਂ ਭਾਰਤੀਆਂ ਦਾ ਡੈਟਾ ਕੱਢਿਆ ਹੈ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿਚ ਦੁਬਈ ਦੇ ਰੀਅਲ ਅਸਟੇਟ ਵਿਚ ਨਿਵੇਸ਼ ਕੀਤਾ। ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਨਿਵੇਸ਼ ਦੇ ਫੰਡ ਦਾ ਸੋਮਾ ਕੀ ਰਿਹਾ ਹੈ ਅਤੇ ਕੀ ਇਨ੍ਹਾਂ ਵਿਅਕਤੀਆਂ ਨੇ ਆਮਦਨ ਕਰ ਵਿਭਾਗ ਨੂੰ ਜਾਣਕਾਰੀ ਦਿੱਤੀ?

ਜਾਣਕਾਰੀ ਅਨੁਸਾਰ ਇਸ ਸਾਲ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਵਿਚ ਘੱਟ ਤੋਂ ਘੱਟ 1387

ਭਾਰਤੀਆਂ ਨੇ ਦੁਬਈ ਵਿਚ 6006 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਪਹਿਲਾਂ 2017 ਵਿਚ ਭਾਰਤੀਆਂ ਨੇ 31221 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।