ਯੂ.ਪੀ. ਦੇ ਸਾਬਕਾ CM ਐੱਨ.ਡੀ.ਤਿਵਾੜੀ ਦਾ ਦਿਹਾਂਤ

ਨਵੀਂ ਦਿੱਲੀ— ਉਤਰਾਖੰਡ ਦੇ ਵਿਕਾਸ ਸੀ.ਐੱਮ. ਐੱਨ.ਡੀ. ਤਿਵਾੜੀ ਦਾ 92 ਸਾਲ ਦੀ ਉਮਰ ‘ਚ ਵੀਰਵਾਰ ਨੂੰ ਦਿਹਾਂਤ ਹੋ ਗਿਆ। ਦੱਸ ਦਈਏ ਕਿ ਉਹ ਬਹੁਤ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਗਿਣਤੀ ਕਾਂਗਰਸ ਦੇ ਸੀਨੀਅਰ ਨੇਤਾਵਾਂ ‘ਚ ਹੁੰਦੀ ਹੈ। ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਅਤੇ ਬੇਟਾ ਹੈ। ਉਹ ਕੇਂਦਰ ‘ਚ ਵਿੱਤ ਅਤੇ ਵਿਦੇਸ਼ ਮੰਤਰੀ ਵੀ ਰਹੇ। ਉਹ ਪਹਿਲੀ ਵਾਰ 1976 ‘ਚ ਸੀ.ਐੱਮ. ਬਣੇ ਸਨ। ਜ਼ਿਕਰਯੋਗ ਗੱਲ ਇਹ ਹੈ ਕਿ ਅੱਜ ਉਨ੍ਹਾਂ ਦਾ ਜਨਮਦਿਨ ਵੀ ਸੀ। ਉਹ ਹੁਣ ਤੱਕ ਉਤਰਾਖੰਡ ਦੇ ਇਕਲੌਤੇ ਮੁੱਖਮੰਤਰੀ ਸਨ, ਜਿਨ੍ਹਾਂ ਨੇ ਆਪਣੇ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। ਕਾਂਗਰਸ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ‘ਚ ਵੀ ਹਿੱਸਾ ਲਿਆ ਸੀ। ਉਤਰਾਖੰਡ ਦੇ ਸੀ.ਐੱਮ.ਤ੍ਰਿਵੇਂਦਰ ਸਿੰਘ ਰਾਵਤ ਨੇ ਉਨ੍ਹਾਂ ਦੇ ਦਿਹਾਂਤ ‘ਤੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ।  ਰਾਵਤ ਨੇ ਕਿਹਾ ਕਿ ਉਤਰਾਖੰਡ ਤਿਵਾੜੀ ਦੇ ਯੋਗਦਾਨ ਨੂੰ ਕਦੀ ਨਹੀਂ ਭੁਲਾ ਸਕੇਗਾ। ਉਤਰਾਖੰਡ ਨੂੰ ਆਰਥਿਕ ਅਤੇ ਉਦਯੋਗਿਕ ਵਿਕਾਸ ਦੀ ਰਫਤਾਰ ਨਾਲ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ‘ਚ ਤਿਵਾੜੀ ਨੇ ਅਹਿਮ ਭੂਮਿਕਾ ਨਿਭਾਈ। ਇਸ ਦੇ ਇਲਾਵਾ ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਨਾਰਾਇਣ ਦੱਤ ਤਿਵਾੜੀ ਦੇ ਦਿਹਾਂਤ ‘ਦੇ ਦੁੱਖ ਪ੍ਰਗਟ ਕੀਤਾ ਹੈ।

ਹਾਲ ਹੀ ‘ਚ ਕਾਂਗਰਸ ਨੇਤਾ ਨਾਰਾਇਣ ਦੱਤ ਤਿਵਾੜੀ ਨੂੰ ਤਬੀਅਤ ਖਰਾਬ ਦੇ ਚੱਲਦੇ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਐੱਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਤਿਵਾੜੀ ਨੇ ਖੁਦ ਟਵੀਟ ਕਰਕੇ ਆਪਣੇ ਪਿਤਾ ਜੀ ਦੀ ਹਾਲਤ ਗੰਭੀਰ ਹੋਣ ਦੀ ਗੱਲ ਕੀਤੀ ਸੀ।