ਕੋਲੰਬੋ – ਸਾਬਕਾ ਸ਼੍ਰੀਲੰਕਾਈ ਕ੍ਰਿਕਟ ਕਪਤਾਨ ਅਤੇ ਉਸ ਮੁਲਕ ਦੀ ਕ੍ਰਿਕਟ ਚੋਣ ਕਮੇਟੀ ਦੇ ਮੁਖੀ ਸਨਤ ਜੈਸੂਰੀਆ ‘ਤੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿੱਚ ਜਾਂਚ ਵਿੱਚ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ ਹੈ। ਆਈ. ਸੀ. ਸੀ. ਨੇ ਜੈਸੂਰੀਆ ਨੂੰ ਦੋ ਮਾਮਲਿਆਂ ਵਿੱਚ ਭ੍ਰਿਸ਼ਟਾਚਾਰ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਵਿਸ਼ਵ ਪੱਧਰੀ ਸੰਸਥਾ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਜੈਸੂਰੀਆ ‘ਤੇ ਏ. ਸੀ. ਯੂ. ਨੇ ਜਾਂਚ ਵਿੱਚ ਦੇਰੀ ਕਰਨ ਜਾਂ ਅੜਿੱਕਾ ਪਾਉਣ ਅਤੇ ਗ਼ਲਤ ਦਸਤਾਵੇਜ਼ ਅਤੇ ਹੋਰ ਜਾਣਕਾਰੀ ਦੇਣ, ਤੱਥਾਂ ਨਾਲ ਛੇੜਛਾੜ ਕਰਨ ਵਰਗੇ ਦੋ ਮਾਮਲਿਆਂ ਦਾ ਦੋਸ਼ੀ ਪਾਇਆ ਹੈ।
ਆਈ. ਸੀ. ਸੀ. ਨੇ ਕਿਹਾ, ”ਸਾਬਕਾ ਸ਼੍ਰੀਲੰਕਾਈ ਕ੍ਰਿਕਟਰ ਤੇ ਮੌਜੂਦਾ ਚੋਣਕਾਰ ਪ੍ਰਮੁੱਖ ਜੈਸੂਰੀਆ ਨੂੰ ਇਨ੍ਹਾਂ ਨਿਯਮਾਂ ਦੀ ਉਲੰਘਣਾ ਤਹਿਤ ਸਜ਼ਾ ਦਾ ਪਾਤਰ ਮੰਨਿਆ ਜਾਂਦਾ ਹੈ। ਜੈਸੂਰੀਆ ਨੂੰ ਇਨ੍ਹਾਂ ਦੋਸ਼ਾਂ ‘ਤੇ ਸਫ਼ਾਈ ਦੇਣ ਲਈ ਅਗਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਸਪੱਸ਼ੀਟਕਰਨ ਦੇਣਾ ਪਵੇਗਾ।