ਓਡੀਸ਼ਾ-ਚੱਕਰਵਤੀ ਤਿਤਲੀ ਤੂਫਾਨ ਦੇ ਕਾਰਨ ਓਡੀਸ਼ਾ ‘ਚ ਹੋਈ ਤਿਬਾਹੀ ਨਾਲ ਲੋਕਾਂ ਦੇ ਉਭਰਨ ਦੇ ਲਈ ਮੁੱਖ ਮੰਤਰੀ ਨਵੀਨ ਪਾਟਨਾਇਕ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਤੱਕ ਮੁਆਵਜ਼ਾ ਦੇਣ ਦੇ ਐਲਾਨ ਕੀਤਾ ਸੀ ਪਰ ਹੁਣ ਨਵੀਂ ਰਿਪੋਰਟ ਮੁਤਾਬਕ ਇਸ ਰਾਸ਼ੀ ਨੂੰ ਵਧਾਉਂਦੇ ਹੋਏ ਨਵੀਨ ਪਟਨਾਇਕ ਨੇ ਹੁਣ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਐਲਾਨ ਤੋਂ ਬਾਅਦ ਹੁਣ ਹਰ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਆਵਜ਼ਾ ਦਿੱਤਾ ਜਾਵੇਗਾ।
ਚੱਕਰਵਤੀ ਤਿਤਲੀ ਤੂਫਾਨ ਦੇ ਕਾਰਨ ਓਡੀਸ਼ਾ ‘ਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਗਜਪਤੀ ਜ਼ਿਲੇ ‘ਚ ਹੋਇਆ ਹੈ। ਇਸ ਜ਼ਿਲੇ ਦਾ ਦੌਰਾ ਕਰਨ ਵਾਲੇ ਮੁੱਖ ਸਕੱਤਰ ਏ. ਪੀ. ਪਾਧੀ ਨੇ ਕਿਹਾ ਹੈ, ”ਰਾਏਗੜ ਮੰਡਲ ‘ਚ ਭੂਚਾਲ ਦੀ ਘਟਨਾ ‘ਚ 18 ਲੋਕਾਂ ਦੀ ਮੌਤ ਹੋ ਗਈ ਹੈ।” ਜ਼ਿਲੇ ਦੇ ਲੋਕਾਂ ਦੀ ਮਦਦ ਕਰਨ ਦੇ ਲਈ 50 ਕਿਲੋਗ੍ਰਾਮ ਚਾਵਲ, ਢਾਈ ਲਿਟਰ ਮਿੱਟੀ ਦਾ ਤੇਲ ਅਤੇ ਇਕ ਹਜ਼ਾਰ ਰੁਪਏ ਨਗਦ ਦਿੱਤੇ ਜਾ ਰਹੇ ਹਨ।
ਸੋਮਵਾਰ ਨੂੰ ਗਜਪਤੀ ਤੋਂ ਵਾਪਿਸ ਆਉਂਦੇ ਸਮੇਂ ਪਾਧੀ ਨੇ ਮੁੱਖ ਮੰਤਰੀ ਨਵੀਨ ਪਾਟੇਕਰ ਦੇ ਅਗਵਾਈ ‘ਚ ਇਕ ਸਮੀਖਿਆ ਬੈਠਕ ‘ਚ ਭਾਗ ਲਿਆ ਅਤੇ ਜ਼ਿਲੇ ‘ਚ ਪ੍ਰਭਾਵਿਤ ਹਰ ਪਰਿਵਾਰ ਨੂੰ 50 ਕਿਲੋਗ੍ਰਾਮ ਚਾਵਲ, ਢਾਈ ਲਿਟਰ ਮਿੱਟੀ ਦਾ ਤੇਲ ਅਤੇ ਇਕ ਹਜ਼ਾਰ ਰੁਪਏ ਨਗਦ ਦੇਣ ਦਾ ਫੈਸਲਾ ਕੀਤਾ ਗਿਆ। ਪਾਧੀ ਨੇ ਕਿਹਾ ਹੈ ਕਿ ਗਜਪਤੀ ਅਤੇ ਗੰਜਾਮ ਜ਼ਿਲਿਆਂ ਸਮੇਤ ਰਾਜ ਦੇ ਕਈ ਹਿੱਸਿਆਂ ‘ਚ ਸਥਿਤੀ ‘ਚ ਸੁਧਾਰ ਹੋਇਆ ਹੈ, ਜਿਨ੍ਹਾਂ ਲੋਕਾਂ ਦੇ ਮਕਾਨ ਚੱਕਰਵਾਤੀ ਅਤੇ ਹੜ੍ਹਾਂ ‘ਚ ਖਰਾਬ ਹੋ ਗਏ ਹਨ, ਉਨ੍ਹਾਂ ਨੂੰ ਪਾਲੀਥੀਨ ਸ਼ੀਟ ਦਿੱਤੀ ਜਾ ਰਹੀ ਹੈ।