ਚੰਡੀਗੜ :ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ• ਨੂੰ ਪੰਜਾਬ ਦੇ ਹਵਾਲੇ ਕੀਤੇ ਜਾਣ ਤੀਕ ਯੂਟੀ ਅੰਦਰ ਨਵੀਆਂ ਭਰਤੀਆਂ, ਨਿਯੁਕਤੀਆਂ ਅਤੇ ਤਾਇਨਾਤੀਆਂ ਲਈ ਪੰਜਾਬ ਦੀ 60:40 ਅਨੁਪਾਤ ਬਹਾਲ ਕੀਤੇ ਜਾਣ ਦੀ ਮੰਗ ਸਵੀਕਾਰ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਸਰਦਾਰ ਬਾਦਲ ਨੇ ਇਸ ਸੰਬੰਧੀ ਚੰਡੀਗੜ• ਪ੍ਰਸਾਸ਼ਨ ਨੂੰ ਭਾਰਤ ਸਰਕਾਰ ਦੇ ਇਸ ਨੋਟੀਫਿਕੇਸੇਥਨ ਨੂੰ ਛੇਤੀ ਤੋਂ ਛੇਤੀ ਅਮਲ ਵਿਚ ਲਿਆਉਣ ਲਈ ਵੀ ਆਖਿਆ ਹੈ।
ਸਰਦਾਰ ਬਾਦਲ 25 ਸਤੰਬਰ ਦੇ ਨੋਟੀਫਿਕੇਸ਼ਨ ਨੂੰ ਅਮਲ ਵਿਚ ਲਿਆਉਣ ਤੋਂ ਰੋਕਣ ਕੇਂਦਰੀ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਬਾਰੇ ਟਿੱਪਣੀ ਕਰ ਰਹੇ ਸਨ। 25 ਸਤੰਬਰ ਦੇ ਨੋਟੀਫਿਕੇਸ਼ਨ ਨੇ ਯੂਟੀ ਅੰਦਰ ਡੀਐਸਪੀਜ਼ ਦੇ ਅਹੁਦਿਆਂ ਨੂੰ ਡੀਏਐਨਆਈਪੀਐਸ ਵਜੋਂ ਜਾਣੇ ਜਾਂਦੇ ਦੂਜੇ ਸੰਘੀ ਖੇਤਰਾਂ ਦੇ ਕੇਡਰਾਂ ਨਾਲ ਇਕਮਿਕ ਕਰਨ ਦਾ ਐਲਾਨ ਕਰ ਦਿੱਤਾ ਸੀ।
ਕੇਂਦਰੀ ਸਰਕਾਰ ਵੱਲੋ ਜਾਰੀ ਕੀਤੇ ਤਾਜ਼ਾ ਨੋਟੀਫਿਕੇਸ਼ਨ ਨੇ ਇਸ ਕਦਮ ਉੱਤੇ ਰੋਕ ਲਗਾ ਦਿੱਤੀ ਹੈ। ਇਸ ਨੋਟੀਫਿਕੇਸ਼ਨ ਨੇ ਚੰਡੀਗੜ• ਪ੍ਰਸਾਸ਼ਨ ਨੂੰ ਅਧਿਕਾਰੀਆਂ ਦੀ ਨਿਯੁਕਤੀ ਨਵੇਂ ਕੇਡਰ ਵਿਚੋਂ ਸਿੱਧੀ ਕਰਨ ਦੀ ਥਾਂ ਪੰਜਾਬ ਅਤੇ ਹਰਿਆਣਾ ਵਿਚੋਂ 60:40 ਦੇ ਅਨੁਪਾਤ ਨਾਲ ਕਰਨ ਲਈ ਆਖਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਵਿਚ ਹੁੰਦਿਆਂ ਅਤੇ ਵਿਰੋਧੀ ਧਿਰ ਵਜੋਂ ਵੀ ਅਕਾਲੀ ਦਲ ਲਗਾਤਾਰ ਇਹ ਮੰਗ ਕਰਦਾ ਆ ਰਿਹਾ ਹੈ ਕਿ ਇੱਕ ਯੂਟੀ ਵਜੋਂ ਚੰਡੀਗੜ• ਦਾ ਮੌਜੂਦਾ ਸਟੇਟਸ ਚੰਡੀਗੜ• ਨੂੰ ਪੰਜਾਬ ਦੇ ਹਵਾਲੇ ਕਰਨ ਤੀਕ ਕੀਤਾ ਗਿਆ ਮਹਿਜ਼ ਇੱਕ ਆਰਜ਼ੀ ਪ੍ਰਬੰਧ ਹੈ। ਪੰਜਾਬ ਅਤੇ ਹਰਿਆਣਾ ਵਿਚੋਂ ਅਧਿਕਾਰੀਆਂ ਦੀ ਨਿਯੁਕਤੀ ਸੰਬੰਧੀ ਆਪਸੀ ਸਹਿਮਤੀ ਨਾਲ ਤਿਆਰ ਕੀਤੇ ਫਾਰਮੂਲੇ ਨਾਲ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਡੀਐਸਪੀਜ਼ ਦੇ ਅਹੁਦਿਆਂ ਨੂੰ ਦੂਜੇ ਯੂਟੀ ਕੇਡਰਾਂ ਵਿਚ ਰਲਾਏ ਜਾਣ ਤੋਂ ਰੋਕਣ ਦੀ ਕਾਰਵਾਈ ਦੀ ਇੱਕ ਮਿਸਾਲ ਵਜੋਂ ਪਾਲਣਾ ਹੋਣੀ ਚਾਹੀਦੀ ਹੈ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ• ਦੇ ਰੁਤਬੇ ਨਾਲ ਕੋਈ ਛੇੜ ਛਾੜ ਨਹੀਂ ਹੋਣੀ ਚਾਹੀਦੀ। ਮੌਜੂਦਾ ਪ੍ਰਸਾਸ਼ਨਿਕ ਪ੍ਰਬੰਧ ਸਿਰਫ ਆਰਜ਼ੀ ਹੈ, ਜੋ ਕਿ ਚੰਡੀਗੜ• ਦਾ ਪੰਜਾਬ ਨੂੰ ਤਬਾਦਲਾ ਕੀਤੇ ਜਾਣ ਤਕ ਹੀ ਕਾਇਮ ਰਹਿਣਾ ਹੈ।