ਸਬਰੀਮਾਲਾ ਮੰਦਰ ਵਿਵਾਦ: ਮਹਿਲਾ ਨੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼

ਤਿਰੂਵੰਤਪੁਰਮ— ਸਬਰੀਮਾਲਾ ਮੰਦਰ ‘ਚ ਔਰਤਾਂ ਦੇ ਪ੍ਰਵੇਸ਼ ‘ਤੇ ਰੋਕ ਹਟਾਏ ਜਾਣ ਦੇ ਬਾਅਦ ਪੂਰੇ ਦੇਸ਼ ‘ਚ ਹੱਲਚੱਲ ਤੇਜ਼ ਹੋ ਗਈ ਹੈ। ਸੁਪਰੀਮ ਕੋਰਟ ਦੇ ਇਸ ਆਦੇਸ਼ ਦੇ ਬਾਅਦ ਕਈ ਲੋਕ ਇਸ ਦਾ ਸਮਰਥਨ ਕਰ ਰਹੇ ਹਨ ਅਤੇ ਕਈ ਜਗ੍ਹਾ ਇਸ ਆਦੇਸ਼ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਮੰਗਲਵਾਰ ਨੂੰ ਕੇਰਲ ‘ਚ ਕਈ ਜਗ੍ਹਾ ਲੋਕਾਂ ਨੇ ਵਿਰੋਧ ਕੀਤਾ। ਇਕ ਔਰਤ ਨੇ ਸ਼ਰੇਆਮ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਬਚਾ ਲਿਆ।
ਸਬਰੀਮਾਲਾ ਮੰਦਰ ਮਾਮਲੇ ਨੂੰ ਲੈ ਕੇ ਇਕ ਮਹਿਲਾ ਸੋਮਵਾਰ ਨੂੰ ਇਕ ਦਰਖੱਤ ‘ਤੇ ਚੜ੍ਹ ਗਈ। ਉਸ ਨੇ ਰੱਸੀ ਦਾ ਫੰਦਾ ਬਣਾਇਆ ਅਤੇ ਗਲੇ ‘ਚ ਫੰਦਾ ਪਾ ਕੇ ਖੁਦਕੁਸ਼ੀ ਕਰਨ ਦਾ ਐਲਾਨ ਕੀਤਾ। ਉਹ ਖੁਦਕੁਸ਼ੀ ਕਰਦੀ ਇਸ ਤੋਂ ਪਹਿਲਾਂ ਹੀ ਲੋਕਾਂ ਨੇ ਉਸ ਨੂੰ ਉਤਾਰ ਲਿਆ ਗਿਆ। ਬਹੁਤ ਕੋਸ਼ਿਸ਼ ਦੇ ਬਾਅਦ ਔਰਤ ਨੂੰ ਕਾਬੂ ਕੀਤਾ ਜਾ ਸਕਿਆ ਹੈ।
ਮਹਿਲਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਦੇ ਖਿਲਾਫ ਹੈ। ਸੁਪਰੀਮ ਕੋਰਟ ਨੇ ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ‘ਚ ਜਾਣ ਦੀ ਮਨਜ਼ੂਰੀ ਦਿੱਤੀ ਹੈ ਜੋ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ। ਔਰਤ ਨੇ ਕਿਹਾ ਕਿ ਉਹ ਲੋਕ ਇਹ ਖਿਲਵਾੜ ਬਰਦਾਸ਼ ਨਹੀਂ ਕਰਨਗੇ।