ਯੌਨ ਸ਼ੋਸ਼ਣ ਦੇ ਆਰੋਪਾਂ ‘ਚ ਘਿਰੇ NSUI ਪ੍ਰਧਾਨ ਫਿਰੋਜ਼ ਖਾਨ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ— ਯੌਨ ਸੋਸ਼ਣ ਦੇ ਦੋਸ਼ ਲੱਗਣ ਦੇ ਬਾਅਦ ਸਟੂਡੈਂਟ ਯੂਨੀਅਨ ਆਫ ਇੰਡੀਆ(ਐੱਨ.ਐੱਸ.ਯੂ.ਆਈ) ਦੇ ਪ੍ਰਧਾਨ ਫਿਰੋਜ਼ ਖਾਨ ਨੇ ਅੱਜ ਯਾਨੀ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਐੱਨ.ਐੱਸ.ਯੂ.ਆਈ ਦੇ ਬੁਲਾਰੇ ਨੇ ਦੱਸਿਆ ਕਿ ਅਸਤੀਫਾ ਦੇਣ ਦਾ ਫੈਸਲਾ ਫਿਰੋਜ਼ ਨੇ ਖੁਦ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਪਾਰਟੀ ਦੇ ਲੀਡਰਸ਼ਿਪ ਨੇ ਅਸਤੀਫਾ ਸਵੀਕਾਰ ਕਰ ਲਿਆ ਹੈ।
ਫਿਰੋਜ਼ ਖਾਨ ‘ਤੇ ਜੂਨ ‘ਚ ਛੱਤੀਸਗੜ੍ਹ ਦੇ ਐੱਨ.ਐੱਸ.ਯੂ.ਆਈ ਆਫਿਸ ਦੀ ਇਕ ਲੜਕੀ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਸੀ, ਜਿਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਆਵੇਗੀ। ਪੀੜਤ ਲੜਕੀ ਨੇ ਫਿਰੋਜ਼ ‘ਤੇ ਆਰੋਪ ਲਗਾਇਆ ਕਿ ਰਾਜਨੀਤਿਕ ਮੀਟਿੰਗ ਦੇ ਨਾਂ ‘ਤੇ ਖਾਨ ਨਵੀਂ ਲੜਕੀਆ ਦਾ ਯੌਨ ਸ਼ੋਸ਼ਣ ਕਰਦੇ ਹਨ। ਸ਼ੁੱਕਰਵਾਰ ਨੂੰ ਰਿਪੋਰਟ ਆਉਣ ਦੇ ਬਾਅਦ ਕਮੇਟੀ ਇਸ ਮਾਮਲੇ ‘ਤੇ ਫੈਸਲਾ ਲਵੇਗੀ। ਮੀਡੀਆ ਰਿਪੋਰਟ ਮੁਤਾਬਕ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਗਲਤ ਹਨ ਅਤੇ ਉਹ ਕੋਰਟ ਜਾਣਗੇ। ਪਾਰਟੀ ਲਈ ਉਨ੍ਹਾਂ ਨੇ ਖੁਦ ਅਹੁਦਾ ਛੱਡ ਦਿੱਤਾ ਹੈ।