ਭੁਵੇਨਸ਼ਵਰ-ਓਡੀਸ਼ਾ ‘ਚ ਆਏ ਭਿਆਨਕ ਚੱਕਰਵਤੀ ‘ਤਿਤਲੀ’ ਤੂਫਾਨ ਅਤੇ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26 ਤੱਕ ਪਹੁੰਚਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤਬਾਹੀ ਨਾਲ 57 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਵਿਸ਼ੇਸ਼ ਰਾਹਤ ਕਮਿਸ਼ਨਰ (ਐੱਸ. ਆਰ. ਸੀ.) ਬਿਸ਼ਪਦ ਸੇਠੀ ਨੇ ਦੱਸਿਆ ਹੈ, ”ਇਕੱਲੇ ਗਜਪਤੀ ਜ਼ਿਲੇ ‘ਚ 18 ਲੋਕ ਮਰੇ ਹਨ, ਜਿਨ੍ਹਾਂ ‘ਚ 15 ਲੋਕਾਂ ਦੀ ਮੌਤ ਬਾਰਗੜਾ ਪਿੰਡ ‘ਚ ਭੂਚਾਲ ਨਾਲ ਹੋਈ ਹੈ।” ਐੱਸ. ਆਰ. ਸੀ. ਨੇ ਕਿਹਾ, ”ਗੰਜਮ ‘ਚ ਤਿੰਨ, ਅੰਗੁਲ, ਕਟਕ, ਕਿਓਨਝਾਰ, ਨੈਰਾਗੜ ਅਤੇ ਕੰਧਮਾਰ ਜ਼ਿਲਿਆਂ ‘ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।”
ਵਿਸ਼ਣੂਪਦ ਸੇਠੀ ਨੇ ਕਿਹਾ ਹੈ, ”ਜ਼ਿਲਾ ਕੁਲੈਕਟਰਾਂ ਦੁਆਰਾ ਹਰ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ ਨੂੰ ਕਿਹਾ ਗਿਆ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਗੰਜਮ, ਗਣਪਤੀ, ਰਾਏਗੜ ਅਤੇ ਕੰਧਮਾਲ ਦੇ 35 ਬਲਾਕਾਂ ‘ਚ ਲਗਭਗ 900 ਕਿਲੋਮੀਟਰ ਸੜਕ ਗੰਭੀਰ ਰੂਪ ‘ਚ ਨੁਕਸਾਨੀ ਗਈ ਹੈ ਪਰ ਇਨ੍ਹਾਂ ਜਿਲ੍ਹਿਆਂ ‘ਚ 1.48 ਲੱਖ ਹੈਕਟੇਅਰ ਝੋਨੇ ਦੀ ਫਸਲ ਤਬਾਹ ਹੋ ਗਈ ਹੈ।” ਇਸ ਤੋਂ ਇਲਾਵਾ ਸੰਬੰਧਿਤ ਵਿਭਾਗਾਂ ‘ਚ ਹੋਏ ਨੁਕਸਾਨ ਦੇ ਅੰਕੜਿਆਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਪਿਛਲੀ ਰਿਪੋਰਟ ਮੁਤਾਬਕ ਇਹ ਤਿਤਲੀ ਤੂਫਾਨ 11 ਅਕਤੂਬਰ ਨੂੰ ਆਇਆ ਸੀ।