ਹਥਿਆਰਬੰਦ ਬਦਮਾਸ਼ਾ ਦੀ ਫਾਇਰਿੰਗ ‘ਚ BSP ਨੇਤਾ ਦੀ ਮੌਤ

ਲਖਨਊ-ਉੱਤਰ ਪ੍ਰਦੇਸ਼ ‘ਚ ਅੰਬੇਡਕਰਨਗਰ ਦੇ ਹੰਸਵਰ ਖੇਤਰ ‘ਚ ਸੋਮਵਾਰ ਨੂੰ ਮੋਟਰਸਾਈਕਲ ਸਵਾਰ ਕੁਝ ਬਦਮਾਸ਼ਾ ਨੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਜੁਗਰਾਮ ਮੇਹਦੀ ਅਤੇ ਉਸ ਦੇ ਡਰਾਈਵਰ ਸੁਨੀਲ ਯਾਦਵ ‘ਤੇ ਸ਼ਰੇਆਮ ਗੋਲੀਆ ਚਲਾ ਦਿੱਤੀਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਜ਼ਖਮੀ ਵੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਸ ਮੁਤਾਬਕ ਨਸੀਰਾਬਾਦ ਨਿਵਾਸੀ ਜ਼ਿਲਾ ਪੰਚਾਇਤ ਮੈਂਬਰ ਦੇ ਪਤੀ ਅਤੇ ਬੀ. ਐੱਸ. ਪੀ. ਜਾਂ ਬਸਪਾ ਨੇਤਾ ਜੁਰਗਾਮ ਮੇਹੰਦੀ (50 ਸਾਲ) ਸਵੇਰੇ 10 ਵਜੇ ਕਾਰ ‘ਚ ਸਵਾਰ ਹੋ ਕੇ ਟਾਂਡਾ ਤੋਂ ਆਪਣੇ ਘਰ ਜਾ ਰਹੇ ਸੀ। ਉਨ੍ਹਾਂ ਦੇ ਨਾਲ ਡਰਾਈਵਰ ਸੁਭਨੀਤ ਯਾਦਵ ਤੋਂ ਇਲਾਵਾ ਨਿੱਜੀ ਸੁਰੱਖਿਆ ਦੇ ਲਈ ਤਿੰਨ ਹੋਰ ਲੋਕ ਵੀ ਬੈਠੇ ਸਨ। ਉਹ ਪਿੰਡ ਦੇ ਨੇੜੇ ਪਹੁੰਚਣ ਵਾਲੇ ਸੀ ਕਿ ਰਸਤੇ ‘ਚ ਮੋਟਰਸਾਈਕਲ ‘ਤੇ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ ਜੁਗਰਾਮ ਮੇਹੰਦੀ ਸਮੇਤ 4 ਲੋਕ ਜ਼ਖਮੀ ਹੋ ਗਏ।
ਬਹੁਤ ਜ਼ਿਆਦਾ ਗੰਭੀਰ ਰੂਪ ‘ਚ ਜ਼ਖਮੀ ਹੋਣ ਤੋਂ ਬਾਅਦ ਜੁਗਰਾਮ ਮੇਹੰਦੀ ਅਤੇ ਡਰਾਈਵਰ ਨੂੰ ਜ਼ਿਲਾ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੇ ਨਾਲ ਦੋ ਹੋਰ ਵਿਅਕਤੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ਦਾ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਸ ਸੁਪਰਡੈਂਟ ਵਿਪਿਨ ਕੁਮਾਰ ਮਿਸ਼ਰਾ ਨੇ ਦੱਸਿਆ ਹੈ ਕਿ ਕਿ ਮ੍ਰਿਤਕ ਦੇ ਵਿਰੁੱਧ ਕਈ ਮਾਮਲੇ ਦਰਜ ਹਨ। ਦੋਸ਼ੀਆਂ ਦੀ ਭਾਲ ਦੇ ਲਈ ਪੂਰੇ ਜ਼ਿਲੇ ‘ਚ ਚੈਕਿੰਗ ਕੀਤੀ ਜਾ ਰਹੀ ਹੈ।