ਨਵੀਂ ਦਿੱਲੀ—ਨਵੀਨ ਜਿੰਦਲ ਨੂੰ ਪਟਿਆਲਾ ਹਾਊਸ ਕੋਰਟ ਨੇ ਜੇ.ਐੱਸ.ਪੀ.ਐੱਲ. ਕੋਇਲਾ ਘੁਟਾਲਾ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਹੈ। ਝਾਰਖੰਡ ਦੇ ਅਮਰਕੋਂਡਾ ਕੋਇਲਾ ਬਲਾਕ ਨਾਲ ਜੁੜੇ ਇਸ ਮਾਮਲੇ ‘ਚ ਮਨੀ ਲਾਡ੍ਰਿੰਗ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟਰ (ਈ.ਡੀ.) ਦੀ ਚਾਰਜਸ਼ੀਟ ‘ਤੇ ਅਦਾਲਤ ਦੇ ਸਮਝ ਲੈਣ ਦੇ ਬਾਅਦ ਸਾਰੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਤੇ ਸਾਰਿਆਂ ਨੂੰ ਸੰਮਨ ਜਾਰੀ ਕੀਤਾ ਸੀ। ਕੋਰਟ ਨੇ ਨਵੀਨ ਜਿੰਦਲ ਦੇ ਇਲਾਵਾ ਮਾਮਲੇ ਨਾਲ ਜੁੜੇ 14 ਹੋਰ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕਰਦਿਆਂ 5 ਦਿਨ ਲਈ ਜਾਪਾਨ ਜਾਣ ਦੀ ਇਜ਼ਾਜਤ ਦੇ ਦਿੱਤੀ ਹੈ ਤੇ ਅਗਲੀ ਸੁਣਵਾਈ ਦੀ ਤਰੀਕ 11 ਦਸੰਬਰ ਤੈਅ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਹਾਊਸ ਨੇ ਈ.ਡੀ. ਵਲੋਂ ਦਾਖਿਲ ਕੀਤੀ ਗਈ ਚਾਰਜਸ਼ੀਟ ‘ਚ ਜਾਂਚ ਏਜੰਸੀ ਨੇ ਨਵੀਨ ਜਿੰਦਲ ਤੇ ਉਸਦੀ ਕੰਪਨੀ ਨੂੰ ਆਰੋਪੀ ਬਣਾਇਆ ਹੈ। ਇਸ ਕੇਸ ‘ਚ ਨਵੀਨ ਜਿੰਦਲ ਤੇ ਉਸਦੀ ਕੰਪਨੀ ‘ਤੇ ਦੋਸ਼ ਹੈ ਕਿ ਸਕ੍ਰੀਨਿੰਗ ਕਮੇਟੀ ਨੂੰ ਪ੍ਰਭਾਵਿਤ ਕਰਨ ਲਈ ਉਨ੍ਹਾਂ ਨੇ 2 ਕਰੋੜ ਰੁਪਏ ਦਾ ਗਲਤ ਤਰੀਕੇ ਨਾਲ ਨਿਵੇਸ਼ ਕੀਤਾ ਸੀ