ਠੇਕੇਦਾਰ ਗਰੁੱਪ ਨੇ ਸੰਭਾਲੀ ਸ਼ਹਿਰ ਦੀ ਕਮਾਡ
ਬੁਢਲਾਡਾ- ਨਗਰ ਕੋਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੀ ਮੌਤ ਤੋ ਬਾਅਦ ਪ੍ਰਧਾਨ ਦੀ ਕੁਰਸੀ ਖਾਲੀ ਹੋਣ ਕਾਰਨ ਅੱਜ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੋਕੇੇ ਨਿਗਰਾਨ ਐਸ ਡੀ ਐਮ(ਆਈ ਏ ਐਸ) ਅਦਿਤਿਆ ਡੇਚਲਵਾਲ ਦੀ ਹਾਜਰੀ ਵਿਚ ਵਾਰਡ ਨੰਬਰ 8 ਤੋ ਅਜਾਦ ਕੋਸਲਰ ਬਲਵਿੰਦਰ ਸਿੰਘ ਕਾਕਾ ਕੋਚ ਦਾ ਨਾਮ ਪ੍ਰਧਾਨਗੀ ਲਈ ਕੋਸਲਰ ਵਿਵੇਕ ਜਲਾਨ ਨੇ ਨਾਮ ਪੇਸ਼ ਕੀਤਾ ਅਤੇ ਇਸ ਦੀ ਤਾਇਦ ਕੋਸਲਰ ਪੇ੍ਰਮ ਗਰਗ ਨੇ ਕੀਤੀ ਅਤੇ ਮੀਟਿੰਗ ਵਿਚ ਹਾਜਰ ਸਮੂਹ ਕੌਂਸਲਰਾਂ ਨੇ ਹੱਥ ਖੜੇ ਕਰਕੇ ਬਲਵਿੰਦਰ ਸਿੰਘ ਕਾਕਾ ਕੋਚ ਦੇ ਹੱਕ ਵਿਚ ਹਮਾਇਤ ਕੀਤੀ ਅਤੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਸ ਮੋਕੇ ਵਿਧਾਇਕ ਬੁੱਧ ਰਾਮ, ਕੋਸਲਰ ਅਜੇ ਕੁਮਾਰ ਟਿੰਕੂ, ਦਿਲਰਾਜ ਰਾਜੂ,ਰਾਕੇਸ਼ ਕੁਮਾਰ ਬੱਗਾ, ਯਾਦਵਿੰਦਰ ਯਾਦੁੂ,ਰੀਤੂ ਚਾਵਲਾ,ਸੁਖਵਿੰਦਰ ਕੋਰ ਸੁੱਖੀ,ਮਲਤੇਜ਼ ਕੋਰ ਲਾਭੂ,ਪ੍ਰਦੀਪ,ਕੋਰ ਬਲਵੀਰ, ਕੇਵਲ ਪੇਟਰ ਸ਼ਾਮਲ ਹੋਏ, ਤੋ ਇਲਾਵਾ ਦੇਰੀ ਨਾਲ ਪਹੁੰਚਣ ਵਾਲੇ ਕੋਸਲਰ ਗੀਤਾ ਰਾਣੀ, ਸਰਬਜੀਤ ਕੋਰ ਚਹਿਲ, ਗੁਰਮੀਤ ਸਿੰਘ ਮੀਤਾ,ਅਤੇ ਮੈਡਮ ਭੱਠਲ ਨੂੰ ਪ੍ਰਧਾਨਗੀ ਦੀ ਕਾਰਵਈ ਵਿਚ ਦਾਖਲ ਨਹੀ ਹੋਣ ਦਿਤਾ ਗਿਆ।
ਮੀਟਿੰਗ ਵਿਚ ਗੈਰ ਹਾਜਰ ਰਹਿਣ ਵਾਲੇ ਕੋਸਲਰ ਤੀਰਥ ਸਿੰਘ ਸਵੀਟੀ, ਕੋਸਲਰ ਦੀਪੂ ਸ਼ਾਮਲ ਨਹੀ ਹੋਏ। ਕੋਸਲ ਪ੍ਰਧਾਨ ਦੀ ਚੋਣ ਵਿਚ ਅਹਿਮ ਭੂਮਿਕਾ ਸ਼ਹਿਰ ਦੇ ਸਮਾਜ ਸੇਵੀ ਠੇਕੇਦਾਰ ਗੁਰਪਾਲ ਸਿੰਘ ਦੀ ਹੇੈ, ਜਿਸ ਦੀ ਕੋਸ਼ਿਸ਼ ਸਦਕਾ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚਾੜੀ ਗਈ, ਪਰ ਕੁਝ ਸਮਾਂ ਪਹਿਲਾਂ ਆਤਮਹੱਤਿਆ ਕਰ ਚੁੱਕੇ ਕੋਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੀ ਬੇਵਕਤੀ ਮੋਤ ਕਾਰਨ ਜਸ਼ਨ ਨਹੀ ਮਨਾਇਆ ਗਿਆ।