ਮਨੋਹਰ ਪਾਰੀਕਰ ਦੀ ਤਬੀਅਤ ਨਾਜ਼ੁਕ, ਏਅਰ ਐਂਬੂਲੈਂਸ ਰਾਹੀਂ ਗੋਆ ਲਿਜਾਇਆ ਗਿਆ

ਨਵੀਂ ਦਿੱਲੀ— ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਗੋਆ ਦੇ ਮੁੱਖਮੰਤਰੀ ਮਨੋਹਰ ਪਾਰੀਕਰ ਨੂੰ ਦਿੱਲੀ ਤੋਂ ਗੋਆ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਾਰੀਕਰ ਦਾ ਬਹੁਤ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਉਨ੍ਹਾਂ ਦੀ ਤਬੀਅਤ ਵਿਗੜ ਗਈ। ਜਿਸ ਦੇ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. ‘ਚ ਸ਼ਿਫਟ ਕੀਤਾ ਗਿਆ। ਇਸ ਦੇ ਬਾਅਦ ਪਾਰੀਕਰ ਨੂੰ ਏਅਰ ਐਂਬੂਲੈਂਸ ਦੇ ਜ਼ਰੀਏ ਗੋਆ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਨੋਹਰ ਪਾਰੀਕਰ ਕਰੀਬ 1 ਮਹੀਨੇ ਤੋਂ ਦਿੱਲੀ ਦੇ ਏਮਜ਼ ‘ਚ ਭਰਤੀ ਸਨ। ਅਮਰੀਕਾ ‘ਚ ਇਲਾਜ ਦੇ ਬਾਅਦ ਉਨ੍ਹਾਂ ਨੂੰ 15 ਸਤੰਬਰ ਨੂੰ ਇੱਥੇ ਲਿਆਇਆ ਗਿਆ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ‘ਚ ਗੋਆ ਦੀ ਸਿਆਸਤ ਬਹੁਤ ਗਰਮਾ ਗਈ ਹੈ। ਸ਼ੁੱਕਰਵਾਰ ਨੂੰ ਪਾਰੀਕਰ ਨੇ ਏਮਜ਼ ‘ਚ ਆਪਣੇ ਕੈਬਨਿਟ ਸਹਿਯੋਗੀਆਂ ਨਾਲ ਮੰਤਰਾਲੇ ਦੀ ਵੰਡ ਅਤੇ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਮੀਟਿੰਗ ਕੀਤੀ ਸੀ।
ਦੂਜੇ ਪਾਸੇ ਕਾਂਗਰਸ ਗੋਆ ਵਿਧਾਨਸਭਾ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੀ ਹੈ। ਸ਼ਨੀਵਾਰ ਨੂੰ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੇ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਉਹ ਮਨੋਹਰ ਪਾਰੀਕਰ ਦੀ ਸਿਹਤ ਦੀ ਕਾਮਨਾ ਕਰਦੇ ਹਨ ਪਰ ਬੀਮਾਰ ਕਾਰਨ ਉਨ੍ਹਾਂ ਦੇ ਉਪਰ ਕੰਮਕਾਜ ਦਾ ਬੋਝ ਨਹੀਂ ਪਾਉਣਾ ਚਾਹੀਦਾ, ਇਸ ਨਾਲ ਕੰਮ ਵੀ ਪ੍ਰÎਭਾਵਿਤ ਹੋ ਰਿਹਾ ਹੈ।