ਨਵੀਂ ਦਿੱਲੀ— ਕੇਂਦਰ ਸਰਕਾਰ ‘ਮੀ ਟੂ’ ਮੁਹਿੰਮ ਨੂੰ ਲੈ ਕੇ ਸਖਤ ਹੋ ਗਈ ਹੈ। ਮਹਿਲਾ ਅਤੇ ਬਾਲ ਵਿਕਾਸ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਅੱਜ ਕਿਹਾ ਕਿ ਸਰਕਾਰ ਤਹਿਤ ਆ ਰਹੇ ਸਾਰੇ ਦੋਸ਼ਾਂ ਦੀ ਜਾਂਚ ਕਰਵਾਏਗੀ ਅਤੇ ਇਸ ਦੇ ਲਈ ਕਮੇਟੀ ਗਠਿਤ ਕੀਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ‘ਮੀ ਟੂ’ ਮਾਮਲਿਆਂ ਦੀ ਜਨ ਸੁਣਵਾਈ ਲਈ ਰਿਟਾਇਰਡ ਜੱਜਾਂ ਦੀ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇਗੀ। ਸੀਨੀਅਰ ਜੱਜ ਅਤੇ ਕਾਨੂੰਨੀ ਮਾਹਰਾਂ ਵਾਲੀ ਪ੍ਰਸਤਾਵਿਤ ਇਹ ਕਮੇਟੀ ‘ਮੀ ਟੂ’ ਤਹਿਤ ਸਾਹਮਣੇ ਆ ਰਹੇ ਮਾਮਲਿਆਂ ਦੀ ਜਾਂਚ ਕਰੇਗੀ।
ਮੇਨਕਾ ਨੇ ਕਿਹਾ ਕਿ ਮੈਂ ਹਰੇਕ ਸ਼ਿਕਾਇਕਰਤਾ ਦੀ ਪੀੜਾ ਅਤੇ ਉਨ੍ਹਾਂ ਨੂੰ ਲੱਗੇ ਸਦਮੇ ਨੂੰ ਸਮਝ ਸਕਦੀ ਹਾਂ। ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ‘ਮੀ ਟੂ’ ਮੁਹਿੰਮ ਨੇ ਭਾਰਤ ਦੀਆਂ ਕਈ ਵੱਡੀਆਂ ਹਸਤੀਆਂ ਦੇ ਚਿਹਰੇ ਬੇਨਕਾਬ ਕਰ ਦਿੱਤੇ ਹਨ।
‘ਮੀ ਟੂ’ ਦੀ ਲਹਿਰ ‘ਚ ਸਿਨੇਮਾ ਜਗਤ ਦੀਆਂ ਹਸਤੀਆਂ ਦੇ ਨਾਂ ਸਾਹਮਣੇ ਆਏ ਹਨ। ਕੇਂਦਰੀ ਵਿਦੇਸ਼ ਮੰਤਰੀ ਐਮ.ਜੇ. ਅਕਬਰ ‘ਤੇ ਵੀ ਇਕ ਮਹਿਲਾ ਪੱਤਰਕਾਰ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ਦੇ ਬਾਅਦ ਤੋਂ ਮੰਤਰੀ ‘ਤੇ ਅਸਤੀਫੇ ਦਾ ਦਬਾਅ ਬਣਿਆ ਹੋਇਆ ਹੈ।