ਨੈਸ਼ਨਲ ਡੈਸਕ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਜਾਰੀ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਵਿਰੋਧ ਕਰ ਰਹੀ ਹੈ। ਉੱਧਰ ਇਸ ਨੂੰ ਲੈ ਕੇ ਸਰਕਾਰ ਵੀ ਹਰਕਤ ‘ਚ ਆ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਮੀਖਿਆ ਮੀਟਿੰਗ ਬੁਲਾਈ ਹੈ ਜਿਸ ‘ਚ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਪੈਟਰੀਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਹੋਏ ਹਨ।
ਸਮੀਖਿਆ ਮੀਟਿੰਗ ਪੀ.ਐੱਮ.ਮੋਦੀ ਦੇ ਘਰ ‘ਚ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ‘ਚ ਕੱਚੇ ਤੇਲ ਦੇ ਆਯਾਤ ‘ਤੇ ਨਿਰਭਰਤਾ ਘੱਟ ਕਰਨ ‘ਤੇ ਵਿਚਾਰ ਕੀਤਾ ਦਾ ਸਕਦਾ ਹੈ। 15 ਅਕਤੂਬਰ ਨੂੰ ਦੂਜੇ ਦੌਰ ਦੀ ਮੀਟਿੰਗ ਹੋਵੇਗੀ। ਦੱਸ ਦੇਈਏ ਕਿ ਅੱਜ ਦਿੱਲੀ ‘ਚ ਪੈਟਰੋਲ ਦੀ ਕੀਮਤ 12 ਪੈਸੇ ਵਧ ਕੇ 82.48 ਰੁਪਏ ਹੋ ਗਈ ਹੈ। ਉੱਧਰ ਡੀਜ਼ਲ ‘ਚ 28 ਪੈਸੇ ਦਾ ਵਾਧਾ ਦਰਜ ਕੀਤਾ ਹੈ ਅਤੇ ਇਹ ਦਿੱਲੀ ‘ਚ 74.90 ਰੁਪਏ ਪ੍ਰਤੀ ਲੀਟਰ ਦੀ ਕੀਮਤ ਤੋਂ ਮਿਲ ਰਿਹਾ ਹੈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ‘ਚ ਪੈਟਰੋਲ ਕੀਮਤ 82.48 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ। ਮੁੰਬਈ ‘ਚ ਇਹ 87.94 ਰੁਪਏ ਪ੍ਰਤੀ ਲੀਟਰ, ਕੋਲਕਾਤਾ ‘ਚ 84.31 ਰੁਪਏ ਪ੍ਰਤੀ ਲੀਟਰ, ਹਰਿਆਣਾ ‘ਚ 81.14 ਰੁਪਏ ਪ੍ਰਤੀ ਲੀਟਰ, ਹਿਮਾਚਲ ਪ੍ਰਦੇਸ਼ ‘ਚ 80.88 ਰੁਪਏ ਪ੍ਰਤੀ ਲੀਟਰ ਅਤੇ ਚੇਨਈ ‘ਚ ਪੈਟਰੋਲ 85.73 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।