ਨਵੀਂ ਦਿੱਲੀ – ਵੈੱਸਟ ਇੰਡੀਜ਼ ਨੇ ਟੀਮ ਇੰਡੀਆ ਖ਼ਿਲਾਫ਼ ਹੋਣ ਵਾਲੀ ਵਨ ਡੇ ਅਤੇ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਵਰਗੀ ਮਜ਼ਬੂਤ ਟੀਮ ਨਾਲ ਭਿੜਣ ਲਈ ਵਿੰਡੀਜ਼ ਬੋਰਡ ਨੇ ਬਹੁਤ ਕਮਜ਼ੋਰ ਟੀਮ ਚੁਣੀ ਹੈ। ਵਨਡੇ ਟੀਮ ‘ਚ ਸੁਨੀਲ ਨਰਾਇਨ, ਕਾਇਰਨ ਪੋਲਾਰਡ ਅਤੇ ਆਂਦਰੇ ਰਸਲ ਵਰਗੇ ਖਿਡਾਰੀ ਨਹੀਂ ਖੇਡ ਰਹੇ। ਉਥੇ, ਖੱਬੇ ਹੱਥ ਦੇ ਵਿਸਫ਼ੋਟਕ ਓਪਨਰ ਕ੍ਰਿਸ ਗੇਲ ਨੇ ਵੀ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਵੈੱਸਟ ਇੰਡੀਜ਼ ਕ੍ਰਿਕਟ ਬੋਰਡ ਨੇ ਦਿੱਤੀ। ਉਸ ਮੁਤਾਬਿਕ ਗੇਲ ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ‘ਚ ਚੋਣ ਲਈ ਉਪਲਬਧ ਰਹੇਗਾ।
ਤੁਹਾਨੂੰ ਦੱਸ ਦਈਏ ਕ੍ਰਿਸ ਗੇਲ ਇਸ ਸਮੇਂ ਸ਼ਾਰਜਾਹ ‘ਚ ਅਫ਼ਗ਼ਾਨਿਸਤਾਨ ਪ੍ਰੀਮੀਅਰ ਲੀਗ ਖੇਡ ਰਿਹੈ। ਇਸ ਤੋਂ ਬਾਅਦ ਉਹ ਟੀ-20 ਕ੍ਰਿਕਟ ਲੀਗ ‘ਚ ਵੀ ਹਿੱਸਾ ਲਵੇਗਾ। ਇਸ ਵਜ੍ਹਾ ਤੋਂ ਉਸ ਨੇ ਵਿੰਡੀਜ਼ ਸਿਲੈਕਟਰਜ਼ ਨੂੰ ਭਾਰਤ ਅਤੇ ਬੰਗਲਾਦੇਸ਼ ਦੌਰੇ ‘ਤੇ ਖ਼ੁਦ ਦੀ ਚੋਣ ਨਾ ਕਰਨ ਨੂੰ ਕਿਹਾ ਸੀ। ਵੈਸੇ ਕ੍ਰਿਸ ਗੇਲ ਨੇ ਆਪਣੇ ਘਰੇਲੂ ਲਿਸਟ-ਏ ਕਰੀਅਰ ਦਾ ਅੰਤ ਸੈਂਕੜਾ ਲਗਾ ਕੇ ਕੀਤਾ। 39 ਸਾਲ ਦੇ ਗੇਲ ਨੇ ਰੀਜਨਲ ਸੁਪਰ-50 ਓਵਰ ਦੇ ਮੈਚ ‘ਚ ਜਮੇਕਾ ਰੂਕੋਪ੍ਰਿੰਸ ਵਲੋਂ ਖੇਡਦੇ ਹੋਏ ਬਾਰਬੇਡੋਜ਼ ਪ੍ਰਾਈਡ ਖ਼ਿਲਾਫ਼ 114 ਗੇਂਦਾਂ ‘ਤੇ 122 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਸੈਂਕੜਾ ਪਾਰੀ ਦੌਰਾਨ 10 ਚੌਕੇ ਅਤੇ ਅੱਠ ਛੱਕੇ ਲਗਾਏ