ਨਵੀਂ ਦਿੱਲੀ— ਦੁਸ਼ਹਿਰੇ ਦੇ ਮੌਕੇ ‘ਤੇ ਲੋਕ ਘਰ ਆਉਂਦੇ ਹਨ ਪਰ ਕੋਸੀ ‘ਚ ਮਜ਼ਦੂਰਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਉਨ੍ਹਾਂ ਨੂੰ ਇਸ ਮੌਕੇ ‘ਤੇ ਪੈਸੇ ਕਮਾਉਣ ਲਈ ਦੂਜੀ ਜਗ੍ਹਾ ਜਾਣਾ ਪੈ ਰਿਹਾ ਹੈ। ਸਾਲਾਂ ਤੋਂ ਮਜ਼ਦੂਰਾਂ ਦੀ ਇਹ ਹਾਲਾਤ ਬਣੇ ਹੋਏ ਹਨ। ਪੰਜਾਬ ‘ਚ ਪੈਸੇ ਕਮਾਉਣ ਲਈ ਵੱਡੀ ਸੰਖਿਆ ‘ਚ ਕੋਸੀ-ਸੀਮਾਂਚਲ ਤੋਂ ਮਜ਼ਦੂਰ ਪਲਾਇਨ ਕਰ ਰਹੇ ਹਨ।
ਸਹਿਰਸਾ ਤੋਂ ਅਮ੍ਰਿਤਸਰ ਵਿਚਾਲੇ ਚੱਲ ਰਹੀ ਜਨਸੇਵਾ ਐਕਸਪ੍ਰੈਸ ਰਾਹੀਂ ਮਜ਼ਦੂਰ 1500 ਕਿਲੋਮੀਟਰ ਦੀ ਦੂਰੀ ਤਹਿ ਕਰਨ ਨੂੰ ਮਜ਼ਬੂਰ ਹਨ। ਇੱਥੋਂ ਰੋਜ਼ 7-8 ਹਜ਼ਾਰ ਆਦਮੀ ਪਲਾਇਨ ਕਰ ਰਹੇ ਹਨ। ਮਜ਼ਦੂਰੀ ਲਈ ਬਾਹਰ ਜਾ ਰਹੇ ਕਈ ਮਜ਼ਦਰਾਂ ਨੇ ਦੱਸਿਆ ਕਿ ਜੇਕਰ ਉਹ ਬਾਹਰ ਨਹੀਂ ਜਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੀ ਖਾਣਗੇ। ਇੱਥੇ ਕੋਈ ਕੰਮ ਨਹੀਂ ਮਿਲਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ‘ਚ ਆਸਾਨੀ ਨਾਲ ਕੰਮ ਮਿਲ ਜਾਂਦਾ ਹੈ। ਇਕ ਮਹੀਨੇ ‘ਚ ਉਹ ਖਾ-ਪੀ ਕੇ 10 ਹਜ਼ਾਰ ਰੁਪਏ ਬਚਾ ਲੈਂਦੇ ਹਨ। ਇਲਾਕੇ ‘ਚ ਕੋਈ ਫੈਕਟਰੀ ਵੀ ਨਹੀਂ ਹੈ।
ਮਜ਼ਦੂਰਾਂ ਦੀ ਵਧਦੀ ਭੀੜ ਨੂੰ ਲੈ ਕੇ ਮੱਧ ਰੇਲ ਸਮਸਤੀਪੁਰ ਮੰਡਲ ਨੇ 6-7 ਅਕਤੂਬਰ ਨੂੰ ਸਹਿਰਸਾ ਤੋਂ ਅੰਬਾਲਾ ਵਿਚਾਲੇ ਜਨ ਸਾਧਾਰਨ ਸਪੈਸ਼ਲ ਟਰੇਨ ਚਲਾਈ ਸੀ। ਇਸ ਦੇ ਬਾਅਦ ਤੋਂ ਇਹ ਟਰੇਨ ਬੰਦ ਹੈ। ਜੇਕਰ ਸਮੇਂ ਰਹਿੰਦੇ ਇੱਥੇ ਸਪੈਸ਼ਲ ਟਰੇਨ ਨਹੀਂ ਚਲਾਈ ਗਈ ਤਾਂ ਪਰੇਸ਼ਾਨੀ ਹੋਰ ਵਧੇਗੀ। ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿੰਡ ਤੋਂ ਕਰਜ਼ ਲੈ ਕੇ ਬਾਹਰ ਜਾਂਦੇ ਹਨ ਅਤੇ ਵਾਪਸ ਆ ਕੇ ਸ਼ਾਹੂਕਾਰਾਂ ਨੂੰ ਕਰਜ਼ ਵਾਪਸ ਕਰਦੇ ਹਨ।
ਸਹਿਰਸਾ ਸਟੇਸ਼ਨ ਦਾ ਮੱਧ ਰੇਲ, ਸਮਸਤੀਪੁਰ ਮੰਡਲ ‘ਚ ਮਾਲੀਆ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ। ਸਹਿਰਸਾ ਤੋਂ ਅਮ੍ਰਿਤਸਰ ਵਿਚਾਲੇ ਜਨਸੇਵਾ ਕਾਰਨ ਹੀ ਇਸ ਦਾ ਮਾਲੀਆ ਵਧ ਜਾਂਦਾ ਹੈ। ਇਨੀਂ ਦਿਨੀਂ ਸਹਿਰਸਾ ਤੋਂ ਅਮ੍ਰਿਤਸਰ ਸਮੇਤ ਹੋਰ ਸਥਾਨਾਂ ‘ਤੇ ਜਾਣ ਲਈ ਰੋਜ਼ 7-8 ਹਜ਼ਾਰ ਯਾਤਰੀ ਟਿਕਟ ਕੱਟਦੇ ਹਨ। ਇਸ ਦਾ ਅੰਦਾਜਾ ਲਗਾਇਆ ਜਾਂ ਸਕਦਾ ਹੈ ਕਿ ਇਕ ਟਰੇਨ ਦੇ ਪਰਿਚਾਲਨ ਨਾਲ ਰੇਲਵੇ ਨੂੰ ਰੋਜ਼ ਲੱਖਾਂ ਦਾ ਮਾਲੀਆ ਪ੍ਰਾਪਤ ਹੁੰਦਾ ਹੈ।