ਨੈਸ਼ਨਲ ਡੈਸਕ—ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮਾਲਿਆ ਦੀ ਬੰਗਲੁਰੂ ਦੀ ਜਾਇਦਾਦ ਅਟੈਚ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਕੋਰਟ ਨੇ ਵੀਰਵਾਰ ਨੂੰ ਫਾਰੇਟ ਐਕਸਚੇਂਜ ਰੈਗੂਲੇਸ਼ਨ ਐਕਟ (ਫੇਰਾ) ਦੇ ਉਲੰਘਣ ਦੇ ਮਾਮਲੇ ‘ਚ ਸੁਣਵਾਈ ਕੀਤੀ ਜਿਸ ਦੌਰਾਨ ਇਹ ਫੈਸਲਾ ਸੁਣਾਇਆ ਗਿਆ ਹੈ।
ਦਰਅਸਲ ਈ.ਡੀ. ਦੇ ਸੰਮਨ ਦੇ ਬਾਅਦ ਹਾਜ਼ਿਰ ਨਹੀਂ ਹੋਣ ‘ਤੇ ਮਾਲਿਆ ਨੂੰ ਭਗੌੜਾ ਘੋਸ਼ਿਤ ਕਰਨ ਲਈ ਪਟਿਆਲਾ ਹਾਊਸ ਕੋਰਟ ‘ਚ ਅਰਜ਼ੀ ਦਾਇਰ ਕੀਤੀ ਗਈ ਸੀ। ਪਹਿਲਾਂ ਕੀਤੀ ਗਈ ਸੁਣਵਾਈ ਦੌਰਾਨ ਈ.ਡੀ. ਨੇ ਕਿਹਾ ਸੀ ਕਿ ਮਾਲਿਆ ਦੀ ਹਾਜ਼ਰੀ ਦੇ ਲਈ ਉਨ੍ਹਾਂ ਨੇ ਕੋਈ ਕੋਰ ਕਸਰ ਨਹੀਂ ਛੱਡੀ ਹੈ। ਮਾਲਿਆ ਦੇ ਦਫਤਰ ਅਤੇ ਰਿਹਾਇਸ਼ ‘ਤੇ ਨੋਟਿਸ ਭੇਜੇ ਇਥੋਂ ਤੱਕ ਕਿ ਅਖਬਾਰਾਂ ‘ਚ ਵੀ ਵਿਗਿਆਪਨ ਦਿੱਤੇ ਸਨ।
ਈ.ਡੀ. ਦਾ ਦੋਸ਼ ਹੈ ਕਿ ਵਿਜੇ ਮਾਲਿਆ ਨੇ 1996,1997 ਅਤੇ 1998 ‘ਚ ਲੰਡਨ ਅਤੇ ਯੂਰਪੀ ਦੇਸ਼ਾਂ ‘ਚ ਆਯੋਜਿਤ ਫਾਰਮੂਲਾ ਵਨ ਚੈਂਪੀਅਨਸ਼ਿਪ ‘ਚ ਕਿੰਗਫਿਸ਼ਰ ਦਾ ਲੋਗੋ ਦਿਖਾਉਣ ਦੇ ਲਈ ਇਕ ਬ੍ਰਿਟਿਸ਼ ਫਰਮ ਨੂੰ ਦੋ ਲੱਖ ਅਮਰੀਕੀ ਡਾਲਰ ਦਿੱਤੇ ਸਨ। ਈ.ਡੀ. ਦੇ ਮੁਤਾਬਕ ਮਾਲਿਆ ਨੇ ਇਹ ਰਕਮ ਰਿਜ਼ਰਵ ਬੈਂਕ ਦੀ ਬਿਨ੍ਹਾਂ ਆਗਿਆ ਦੇ ਦਿੱਤੀ ਸੀ ਜੋ ਫੇਰਾ ਦੇ ਨਿਯਮਾਂ ਦੇ ਉਲੰਘਣ ਦੇ ਤਹਿਤ ਆਉਂਦਾ ਹੈ।