ਨਵੀਂ ਦਿੱਲੀ – ਵਿਰਾਟ ਕੋਹਲੀ ਓਦੋਂ ਬੱਲਾ ਫ਼ੜਨਾ ਸਿੱਖ ਰਿਹਾ ਸੀ ਅਤੇ ਰਿਸ਼ਭ ਪੰਤ ਅਤੇ ਪ੍ਰਿਥਵੀ ਸ਼ਾਹ ਦਾ ਜਨਮ ਵੀ ਨਹੀਂ ਸੀ ਹੋਇਆ ਜਦਕਿ ਕੁਲਦੀਪ ਯਾਦਵ ਨੇ ਉਸੇ ਦਿਨ ਦੁਨੀਆ ਦੇ ਦੀਦਾਰ ਕੀਤੇ ਸਨ ਜਦੋਂ ਵੈੱਸਟ ਇੰਡੀਜ਼ ਨੇ ਭਾਰਤੀ ਜ਼ਮੀਨ ‘ਤੇ ਆਪਣਾ ਆਖ਼ਰੀ ਟੈੱਸਟ ਮੈਚ ਜਿੱਤਿਆ ਸੀ।
ਵੈੱਸਟ ਇੰਡੀਜ਼ ਨੇ ਭਾਰਤ ਵਿੱਚ ਆਪਣਾ ਆਖ਼ਰੀ ਟੈੱਸਟ ਮੈਚ 14 ਦਸੰਬਰ 1994 ਨੂੰ ਮੋਹਾਲੀ ਵਿੱਚ ਜਿੱਤਿਆ ਸੀ। ਇਸੇ ਦਿਨ ਕਾਨਪੁਰ ਵਿੱਚ ਕੁਲਦੀਪ ਯਾਦਵ ਦਾ ਜਨਮ ਹੋਇਆ ਸੀ ਜਦਕਿ ਕੋਹਲੀ ਓਦੋਂ ਸਿਰਫ਼ ਛੇ ਸਾਲ ਦਾ ਸੀ। ਇਸ ਤੋਂ ਬਾਅਦ ਵੈੱਸਟ ਇੰਡੀਜ਼ ਨੇ ਭਾਰਤੀ ਧਰਤੀ ‘ਤੇ ਜਿਹੜੇ ਅੱਠ ਟੈੱਸਟ ਮੈਚ ਖੇਡੇ, ਉਨ੍ਹਾਂ ਵਿੱਚੋਂ 6 ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਦੋ ਮੈਚ ਡਰਾਅ ਰਹੇ। ਇਸ ਲਿਹਾਜ਼ ਨਾਲ ਇਸ ਟੀਮ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਖਿਡਾਰੀ ਨਹੀਂ ਜਿਸ ਨੇ ਕਦੇ ਵੈੱਸਟ ਇੰਡੀਜ਼ ਕੋਲੋਂ ਹਾਰ ਝੱਲੀ ਹੋਵੇ।
ਭਾਰਤ (ਆਖਰੀ ਇਲੈਵਨ): ਵਿਰਾਟ ਕੋਹਲੀ (ਕਪਤਾਨ), ਕੇ. ਐੱਲ. ਰਾਹੁਲ, ਪ੍ਰਿਥਵੀ ਸ਼ਾਹ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਸ਼ਭ ਪੰਤ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਉਮੇਸ਼ ਯਾਦਵ ਤੇ ਸ਼ਾਰਦੁਲ ਠਾਕੁਰ।
ਵੈਸਟਇੰਡੀਜ਼: ਜੇਸਨ ਹੋਲਡਰ (ਕਪਤਾਨ), ਸੁਨੀਲ ਅੰਬਰੀਸ਼, ਦਵਿੰਦਰ ਬਿਸ਼ੂ, ਕ੍ਰੇਗ ਬ੍ਰੈਥਵੇਟ, ਰੋਸਟਨ ਚੇਜ, ਸ਼ੇਨ ਡੇਵਿੱਚ, ਸ਼ੈਨਨ ਗੈਬ੍ਰੀਅਲ, ਜਹਿਮਾਰ ਹੈਮਿਲਟਨ, ਸ਼ਿਮਰਾਨ ਹੈਟਮਾਇਰ, ਸ਼ਾਈ ਹੋਪ, ਸ਼ੇਰਮੇਨ ਲੁਈਸ, ਕੇਮੋ ਪਾਲ, ਕੀਰੋਨ ਪਾਵੇਲ, ਕੇਮਰ ਰੋਚ ਅਤੇ ਜੋਮੇਲ ਵਾਰੀਕੈਨ।