ਦੀਪਕ ਸਿੰਗਲਾ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ

ਮਾਨਸਾ– ਐਂਟੀ ਕੁਰੱਪਸ਼ਣ ਕਰਾਇਮ ਪ੍ਰੀਵੈਂਸ਼ਨ ਕਮਿਊਨਿਟੀ ਓਰੀਏਂਟਡ ਪੋਲੀਸਿੰਗ ਸੋਸਾਇਟੀ (ਰਜਿ. ਐੱਨ.ਜੀ.ਓ ਇੰਡੀਆ) ਵਲੋਂ ਚੇਅਰਮੈਨ ਸ਼੍ਰੀ ਦੀਪਕ ਸਿੰਗਲਾ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਮਾਨਸਾ ਵਿਚ ਪਾਣੀ ਦਾ ਨਵਾਂ ਟਿਊਬਵੈੱਲ ਕਰਨ ਦਾ ਉਦਘਾਟਨ ਕੀਤਾ ਗਿਆ। ਇਹ ਟਿਊਬਵੈੱਲ 600 ਤੋਂ 650 ਫੁੱਟ ਦੀ ਡੂੰਘਾਈ ਤੇ ਕੀਤਾ ਜਾਵੇਗਾ ਤਾਂ ਜੋ ਜੇਲ੍ਹ ਅੰਦਰ ਲੋੜੀਂਦੇ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।
ਉਦਘਾਟਨ ਉਪਰੰਤ ਜੇਲ੍ਹ ਸੁਪਰਡੈਂਟ ਸ਼੍ਰੀ ਜਸਵੰਤ ਸਿੰਘ ਥਿੰਦ ਨੇ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਸ ਟਿਊਬਵੈੱਲ ਦੇ ਲੱਗਣ ਨਾਲ ਕੈਦੀਆਂ ਤੇ ਸਾਰੇ ਸਟਾਫ ਨੂੰ ਪੀਣ ਯੋਗ ਵਧੀਆ ਪਾਣੀ ਤਾਂ ਮਿਲੇਗਾ ਹੀ ਨਾਲ-ਨਾਲ ਖੇਤੀਬਾੜੀ ਲਈ ਲੋੜੀਂਦੇ ਪਾਣੀ ਦੀ ਪੂਰਤੀ ਵੀ ਹੋ ਜਾਵੇਗੀ ਤੇ ਵਧੀਆ ਪਾਣੀ ਮਿਲਣ ਨਾਲ ਅੱਜ ਦੀਆਂ ਖਰਾਬ ਪਾਣੀ ਤੋਂ ਹੋਣ ਵਾਲੀਆਂ ਭਿਆਨਕ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕੇਗਾ।
ਇਸ ਮੌਕੇ ਡਿਪਟੀ ਸੁਪਰਡੈਂਟ ਜੇਲ੍ਹ ਸ਼੍ਰੀ ਇੰਦਰਜੀਤ ਸਿੰਘ ਕਾਹਲੋਂ, ਸੁਸਾਇਟੀ ਪੰਜਾਬ ਪ੍ਰਧਾਨ ਪ੍ਰਸ਼ੋਤਮ ਲਾਲ ਅਤੇ ਮਹਾਵੀਰ ਦੱਲ ਬਠਿੰਡਾ ਤੋਂ ਪ੍ਰੇਮ ਗਰਗ, ਪ੍ਰੇਮ ਗੋਇਲ ਅਤੇ ਬਾਬਾ ਜੱਸੀ ਰਾਮ ਜੀ ਵੀ ਮੌਜੂਦ ਸਨ।