ਕੁੱਟਮਾਰ ਮਾਮਲਾ: ਅੰਸ਼ੂ ਪ੍ਰਕਾਸ਼ ਨੇ ਸਰਕਾਰੀ ਵਕੀਲ ਬਦਲਣ ਦੀ ਕੀਤੀ ਮੰਗ

ਨਵੀਂ ਦਿੱਲੀ— ਆਪਣੇ ਨਾਲ ਕਥਿਤ ਤੌਰ ‘ਤੇ ਹੋਈ ਕੁੱਟਮਾਰ ਅਤੇ ਬਦਸਲੂਕੀ ਨੂੰ ਲੈ ਕੇ ਸਕੱਤਰ ਅੰਸ਼ੂ ਪ੍ਰਕਾਸ਼ ਨੇ ਪਟਿਆਲਾ ਹਾਊਸ ਕੋਰਟ ‘ਚ ਪਟੀਸ਼ਨ ਦਾਖ਼ਲ ਕਰਕੇ ਮਾਮਲੇ ਦੀ ਪੈਰਵੀ ਕਰ ਰਹੇ ਸਰਕਾਰੀ ਵਕੀਲ ਨੂੰ ਬਦਲਣ ਦੀ ਮੰਗ ਕੀਤੀ ਸੀ, ਜਿਸ ‘ਤੇ ਅੱਜ ਸੁਣਵਾਈ ਹੋਈ। ਕੋਰਟ ਨੇ ਇਸ ‘ਤੇ ਆਦੇਸ਼ ਸੁਰੱਖਿਅਤ ਰੱਖ ਲਿਆ ਹੈ ਅਤੇ ਹੁਣ ਇਸ ‘ਤੇ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। ਦਿੱਲੀ ਸਰਕਾਰ ਨੇ ਅੰਸ਼ੂ ਪ੍ਰਕਾਸ਼ ਦੀ ਪਟੀਸ਼ਨ ‘ਤੇ ਵਿਰੋਧ ਕੀਤਾ ਹੈ।
ਅੰਸ਼ੂ ਪ੍ਰਕਾਸ਼ ਨਾਲ 19-20 ਫਰਵਰੀ ਦੀ ਅੱਧੀ ਰਾਤ ਨੂੰ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਬੁਲਾਈ ਗਈ ਬੈਠਕ ‘ਚ ਆਪ ਦੇ ਵਿਧਾਇਕਾਂ ਨੇ ਕਥਿਤ ਤੌਰ ‘ਤੇ ਕੁੱਟਮਾਰ ਅਤੇ ਬਦਸਲੂਕੀ ਕੀਤੀ ਸੀ। ਜਿਸ ਨੂੰ ਲੈ ਕੇ ਪਟਿਆਲਾ ਕੋਰਟ ‘ਚ ਮਾਮਲਾ ਚੱਲ ਰਿਹਾ ਹੈ। ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ ‘ਚ ਦਾਇਰ ਦੋਸ਼ ਪੱਤਰ ‘ਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ, ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਨੂੰ ਦੋਸ਼ੀ ਬਣਾਇਆ ਹੈ।