ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ‘ਤੇ ਘੱਟ ਗਿਣਤੀ ਨਾਲ ਜੁੜੇ ਪ੍ਰਤੀਕਾਂ ਦੀ ਅਨਦੇਖੀ ਦੇ ਦੋਸ਼ ਅਕਸਰ ਲੱਗਦੇ ਰਹੇ ਹਨ। ਫਿਰ ਉਹ ਇਤਿਹਾਸਿਕ ਇਮਾਰਤਾਂ ਹੋਣ ਜਾਂ ਭਾਸ਼ਾ। ਇਸ ਵਿਚ ਸੂਬੇ ਦੀ ਸਰਕਾਰ ਨੇ ਸਮਾਜਵਾਦੀ ਪਾਰਟੀ ਦੀ ਸਰਕਾਰ ਦੌਰਾਨ ਬੇਸਿਕ ਸਿੱਖਿਆ ਵਿਭਾਗ ‘ਚ ਆਈ 4000 ਉਰਦੂ ਅਧਿਆਪਕਾਂ ਦੀ ਭਰਤੀ ਰੱਦ ਕਰ ਦਿੱਤੀ ਹੈ। ਸਰਕਾਰ ਵਲੋਂ ਇਹ ਕਿਹਾ ਗਿਆ ਹੈ ਕਿ ਵਿਭਾਗ ‘ਚ ਪਹਿਲਾਂ ਤੋਂ ਹੀ ਤੈਅ ਮਾਨਕ ਤੋਂ ਜ਼ਿਆਦਾ ਉੁਰਦੂ ਅਧਿਆਪਕ ਹਨ। ਲਿਹਾਜ਼ਾ ਹੁਣ ਹੋਰ ਅਧਿਆਪਕਾਂ ਦੀ ਜ਼ਰੂਰਤ ਨਹੀਂ ਹੈ।
ਸਾਬਕਾ ਮੁਖ ਮੰਤਰੀ ਅਖਿਲੇਸ਼ ਯਾਦਵ ਦੀ ਸਰਕਾਰ ਦੇ ਕਾਰਜਕਾਲ ‘ਚ 15 ਦਸੰਬਰ 2016 ਨੂੰ ਪ੍ਰਾਥਮਿਕ ਸਕੂਲਾਂ ‘ਚ 4000 ਉਰਦੂ ਅਧਿਆਪਕਾਂ ਦੀ ਭਰਤੀ ਕਰਨ ਦੀ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਸੀ। ਇਸ ਲਈ ਬੇਸਿਕ ਸਿੱਖਿਆ ਪਰੀਸ਼ਦ ਦੁਆਰਾ ਸੰਚਾਲਿਤ ਪ੍ਰਾਥਮਿਕ ਸਕੂਲਾਂ ‘ਚ ਸਹਾਈ ਅਧਿਆਪਕਾਂ ਦੇ ਖਾਲੀ 16460 ਅਹੁਦਿਆਂ ‘ਚ 4000 ਅਹੁਦਿਆਂ ‘ਤੇ ਉਰਦੂ ਅਧਿਆਪਕਾਂ ਲਈ ਬਦਲਾਅ ਕਰ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ ਸੀ।
ਫਿਲਹਾਲ ਸਰਕਾਰ ਬਦਲ ਜਾਣ ਨਾਲ ਇਹ ਭਰਤੀ ਪ੍ਰਕਿਰਿਆ ਠੰਡੇ ਬਸਤੇ ‘ਚ ਸੀ ਪਰ ਸਰਕਾਰ ਨੇ ਆਂਤਰਿਕ ਜਾਂਚ ਤੋਂ ਬਾਅਦ ਉਰਦੂ ਭਾਸ਼ਾ ਦੇ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਖਤਮ ਕਰਨ ਦਾ ਫੈਸਲਾ ਲਿਆ। ਮਤਲਬ ਹੁਣ ਅਧਿਆਪਕਾਂ ਦੀ ਭਰਤੀ ਤਾਂ ਹੋਵੇਗੀ ਪਰ ਸਾਰੇ 16460 ਅਹੁਦੇ ਹੁਣ ਆਮ ਸਕੂਲਾਂ ਦੇ ਅਧਿਆਪਕਾਂ ਨਾਲ ਭਰੇ ਜਾਣਗੇ। ਸਿੱਖਿਆ ਨਿਰਦੇਸ਼ ਦੁਆਰਾ ਮਿਲੀ ਸੂਚਨਾ ਮੁਤਾਬਕ ਬੇਸਿਕ ਸਿੱਖਿਆ ਪਰਿਸ਼ਦ ਦੁਆਰਾ ਸੰਚਾਲਿਤ ਪ੍ਰਾਥਮਿਕ ਸਕੂਲਾਂ ‘ਚ ਤੈਅ ਮਾਨਕ ਤੋਂ ਜ਼ਿਆਦਾ ਗਿਣਤੀ ‘ਚ ਉਰਦੂ ਅਧਿਆਪਕ ਨੌਕਰੀ ‘ਤੇ ਹਨ ਇਸ ਲਈ ਹੁਣ ਹੋਰ ਉਰਦੂ ਅਧਿਆਪਕਾਂ ਦੀ ਜ਼ਰੂਰਤ ਨਹੀਂ ਹੈ।