ਅਯੁੱਧਿਆ ‘ਚ ਰਾਮ ਮੰਦਰ ਨਹੀਂ ਬਣਦਾ ਤਾਂ ਭਾਜਪਾ ਨੂੰ ਕਿਹਾ ਜਾਏਗਾ ਝੂਠੀ ਪਾਰਟੀ : ਸ਼ਿਵਸੈਨਾ

ਮੁੰਬਈ— ਜੇ ਅਯੁੱਧਿਆ ‘ਚ ਰਾਮ ਮੰਦਰ ਨਹੀਂ ਬਣਦਾ ਤਾਂ ਭਾਰਤੀ ਜਨਤਾ ਪਾਰਟੀ ਨੂੰ ਝੂਠੀ ਪਾਰਟੀ ਕਿਹਾ ਜਾਏਗਾ। ਉਸ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਜਾਏਗਾ।
ਸ਼ਿਵਸੈਨਾ ਨੇ ਆਪਣੇ ਰਸਾਲੇ ‘ਸਾਮਨਾ’ ਵਿਚ ਲਿਖੇ ਸੰਪਾਦਕੀ ‘ਚ ਕਿਹਾ ਹੈ ਕਿ ਭਗਵਾਨ ਰਾਮ ਭਾਜਪਾ ਲਈ ਅੱਛੇ ਦਿਨ ਲੈ ਕੇ ਆਏ ਪਰ ਪਾਰਟੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਉਨ੍ਹਾਂ ਦਾ ਮੰਦਰ ਬਣਵਾਉਣ ਦਾ ਵਾਅਦਾ ਪੂਰਾ ਕਰਨ ‘ਚ ਨਾਕਾਮ ਰਹੀ। ਸ਼ਿਵਸੈਨਾ ਨੇ ਸੰਸਦ ‘ਚ ਬਹੁਮਤ ਹੋਣ ਦੇ ਬਾਵਜੂਦ ਰਾਮ ਮੰਦਰ ਦੀ ਉਸਾਰੀ ‘ਚ ਦੇਰੀ ਲਈ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ।
ਸੰਪਾਦਕੀ ‘ਚ ਲਿਖਿਆ ਗਿਆ ਹੈ ਕਿ ਭਾਜਪਾ ਦੀ ਕੇਂਦਰ ਤੇ ਯੂ. ਪੀ. ‘ਚ ਸਰਕਾਰ ਹੈ ਜਿਸ ਕਾਰਨ ਰਾਮ ਮੰਦਰ ਦੀ ਆਸਾਨੀ ਨਾਲ ਉਸਾਰੀ ਹੋ ਸਕਦੀ ਹੈ ਜੇ ਭਾਜਪਾ ਇਸ ਦੀ ਉਸਾਰੀ ਨਹੀਂ ਕਰਦੀ ਤਾਂ ਇਸ ਨੂੰ ਝੂਠੀ ਪਾਰਟੀ ਮੰਨਿਆ ਜਾਏਗਾ ਤੇ ਸੱਤਾ ਤੋਂ ਬੇਦਖਲ ਕਰ ਦਿੱਤਾ ਜਾਏਗਾ।