ਨਵੀਂ ਦਿੱਲੀ—ਸੁਰੱਖਿਆ ਦੇ ਮਾਮਲੇ ‘ਚ ਸੋਮਵਾਰ ਨੂੰ ਭਾਰਤੀ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ ਸੋਮਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਤੋਂ ਇਕ ਡੀ.ਆਰ.ਡੀ.ਓ. ਕਰਮਚਾਰੀ ਨਿਸ਼ਾਂਤ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਰਮਚਾਰੀ ‘ਤੇ ਸੁਰੱਖਿਆ ਨਾਲ ਜੁੜੀਆਂ ਜਾਣਕਾਰੀਆਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਦੇਣ ਦਾ ਦੋਸ਼ ਹੈ। ਇਹ ਕਰਮਚਾਰੀ ਭਾਰਤ ਦੀ ਬਹੁਤ ਮਹੱਤਵਪੂਰਨ ਮਿਜ਼ਾਈਲ ‘ਬ੍ਰਾਹਮੋਸ’ ਨਾਲ ਜੁੜੀ ਜਾਣਕਾਰੀ ਪਾਕਿਸਤਾਨ ਤੇ ਅਮਰੀਕਾ ਨੂੰ ਦੇ ਰਿਹਾ ਸੀ।
ਦੱਸ ਦਈਏ ਕਿ ਨਾਗਪੁਰ ਦੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੀ ਬ੍ਰਾਹਮੋਸ ਯੂਨਿਟ ‘ਚ ਨਿਸ਼ਾਂਤ ਅਗਰਵਾਲ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਬ੍ਰਾਹਮੋਸ 3700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ 290 ਕਿਲੋਮੀਟਰ ਤਕ ਦੇ ਟਿਕਾਣਿਆਂ ‘ਤੇ ਅਟੈਕ ਕਰ ਸਕਦੀ ਹੈ।