ਲੁਧਿਆਣਾ ‘ਚ ਨਾਕੇ ‘ਤੇ ਨੌਜਵਾਨਾਂ ਨੇ ਪੁਲਸ ਮੁਲਾਜ਼ਮ ਨੂੰ ਮਾਰੀ ਗੋਲੀ

ਲੁਧਿਆਣਾ : ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਨੇੜੇ ਦੋ ਨੌਜਵਾਨਾਂ ਨੇ ਇਕ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਮੁਲਾਜ਼ਮ ਨੂੰ ਡੀ. ਐੱਮ. ਸੀ. ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਮੁਲਾਜ਼ਮ ਦਾ ਨਾਮ ਦਵਿੰਦਰ ਹੈ ਅਤੇ ਉਹ ਡੀ. ਐੱਮ. ਸੀ. ਚੌਂਕੀ ‘ਚ ਬਤੌਰ ਕਾਂਸਟੇਬਲ ਤਾਇਨਾਤ ਹੈ।
ਮਿਲੀ ਜਾਣਕਾਰੀ ਮੁਤਾਬਕ ਉਕਤ ਪੁਲਸ ਮੁਲਾਜ਼ਮ ਵਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਸ਼ੱਕ ‘ਤੇ ਆਧਾਰ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਨੌਜਵਾਨਾਂ ਨੇ ਮੁਲਾਜ਼ਮ ‘ਤੇ ਗੋਲੀਆਂ ਚਲਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਜ਼ਖਮੀ ਪੁਲਸ ਮੁਲਾਜ਼ਮ ਦਵਿੰਦਰ ਨੇ ਆਪਣੇ ਮੋਬਾਇਲ ਵਿਚ ਇਕ ਨੌਜਵਾਨ ਦੀ ਤਸਵੀਰ ਖਿੱਚ ਲਈ। ਫਿਲਹਾਲ ਪੁਲਸ ਨੇ ਕਾਰਵਾਈ ਕਰਦੇ ਹੋਏ ਇਲਾਕੇ ਦੀ ਘੇਰਾਬੰਦੀ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰੀ ਲਈ ਨਾਕਾਬੰਦੀ ਕਰ ਦਿੱਤੀ ਹੈ।