ਨਵੀਂ ਦਿੱਲੀ— ਦੇਸ਼ ‘ਚ ਮੀ ਟੂ ਕੈਂਪੇਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਲੀਵੁੱਡ ਅਦਾਕਾਰਾ ਤਨੁਸ਼ਰੀ ਦੱਤਾ ਨੇ ਨਾਨਾ ਪਾਟੇਕਰ ‘ਤੇ ਛੇੜਛਾੜ ਦਾ ਦੋਸ਼ ਲਗਾਉਣ ਦੇ ਬਾਅਦ ਇਸ ਮਾਮਲੇ ‘ਤੇ ਵਿਵਾਦ ਵਧਦਾ ਜਾ ਰਿਹਾ ਹੈ।
ਹਾਲ ਹੀ ‘ਚ ਕਾਂਗਰਸ ਮੰਤਰੀ ਮੇਨਕਾ ਗਾਂਧੀ ਨੇ ਵੀ ਮੀ ਟੂ ਕੈਂਪੇਨ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਖੁਸ਼ੀ ਹੈ ਕਿ ਦੇਸ਼ ‘ਚ ਮੀ ਟੂ ਕੈਂਪੇਨ ਸ਼ੁਰੂ ਹੋ ਗਿਆ ਹੈ ਪਰ ਮੈਂ ਉਮੀਦ ਕਰਦੀ ਹਾਂ ਕਿ ਇਹ ਮੁਹਿੰਮ ਕੰੰਟਰੋਲ ‘ਚ ਰਹੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਮਹਿਲਾ ਜ਼ਿੰਮੇਦਾਰ ਅਤੇ ਯੌਨ ਸ਼ੋਸ਼ਣ ਖਿਲਾਫ ਉਨ੍ਹਾਂ ਦਾ ਗੁੱਸਾ ਕਦੀ ਬੇਕਾਰ ਨਹੀਂ ਜਾਂਦਾ।
ਇਸ ਦੇ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਯੌਨ ਸ਼ੋਸ਼ਣ ਕਰਦੇ ਹਨ ਔਰਤਾਂ ਉਨ੍ਹਾਂ ਨੂੰ ਕਦੀ ਨਹੀਂ ਭੁੱਲਦੀਆਂ। ਇਸ ਲਈ ਮੈਂ ਕਾਨੂੰਨ ਮੰਤਰਾਲੇ ਨੂੰ ਲਿਖਿਆ ਹੈ ਕਿ ਅਜਿਹੇ ਮਾਮਲਿਆਂ ‘ਚ ਸ਼ਿਕਾਇਤ ਦਰਜ ਕਰਵਾਉਣ ਲਈ ਸਮੇਂ ਸੀਮਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਹੁਣ 10-15 ਸਾਲ ਬਾਅਦ ਵੀ ਲੋਕ ਅਜਿਹੇ ਮਾਮਲਿਆਂ ਦੀ ਸ਼ਿਕਾਇਤ ਦਰਜ ਕਰ ਸਕਦੇ ਹਨ।