ਮਾਨਸਾ ਪੁਲੀਸ ਨੇ ਭਗੌੜੇ ਜਸਵੀਰ ਸਿੰਘ ਨੂੰ ਹੈਰੋਇਨ ਸਮੇੇਤ ਕਾਬੂ ਕਰਨ ਦਾ ਕੀਤਾ ਦਾਅਵਾ

ਰਾਜਸਥਾਨ ਅਤੇ ਹਰਿਆਣਾ ਵਿਖੇ ਵੀ ਦਰਜ ਸਨ ਮੁਕੱਦਮੇ
ਮਾਨਸਾ – ਮਾਨਸਾ ਪੁਲੀਸ ਨੇ ਜਸਵੀਰ ਸਿੰਘ ਉਰਫ ਘੁੰਗਰੂ ਨੂੰ ਕਾਬੂ ਕਰਕੇ 18 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ 32 ਸਾਲਾ ਘੁੰਗਰੂ ਪਿਛਲੇ 7—8 ਸਾਲਾਂ ਤੋਂ ਪਟਿਆਲਾ ਅਤੇ ਮਾਨਸਾ ਵਿਚ ਨਸ਼ਾ ਤਸਕਰ ਵੱਜੋ ਸਰਗਰਮ ਸੀ ਅਤੇ ਉਹ ਬਾਹਰਲੇ ਰਾਜਾ ਤੋਂ ਨਸ਼ੇ ਲਿਆਕੇ ਮਾਨਸਾ ਵਿਖੇ ਨੌਜਵਾਨਾਂ ਨੂੰ ਸਪਲਾਈ ਕਰਦਾ ਸੀ ਅਤੇ ਉਸ ਖਿਲਾਫ ਹਰਿਆਣਾ ਅਤੇ ਰਾਜਸਥਾਨ ਵਿਚ ਵੱਖ—ਵੱਖ ਧਰਾਵਾਂ ਤਹਿਤ ਮੁਕੱਦਮੇ ਦਰਜ ਸਨ, ਜਿੰਨ੍ਹਾਂ ਵਿਚ ਇਹ ਭਗੌੜਾ ਚਲਿਆ ਆ ਰਿਹਾ ਸੀ।
ਮਾਨਸਾ ਦੇ ਐਸ.ਐਸ.ਪੀ. ਮਨਧੀਰ ਸਿੰਘ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਦੱਸਿਆ ਗਿਆ ਕਿ ਫੜਿਆ ਗਿਆ ਵਿਅਕਤੀ ਬਾਹਮਣਵਾਲਾ, ਜ਼ਿਲ੍ਹਾ ਫਤਿਆਬਾਦ (ਹਰਿਆਣਾ) ਦਾ ਰਹਿਣ ਵਾਸੀ ਅਤੇ ਇਹ ਅੱਜ ਕੱਲ੍ਹ ਕਚਹਿਰੀ ਰੋਡ ਗਲੀ ਨੰਬਰ 2 ਵਿਚ ਰਹਿੰਦਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. ਅਨਿਲ ਕੁਮਾਰ, ਡੀਐਸਪੀ ਕਰਨਵੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਖਿਲਾਫ਼ ਹਰਿਆਣਾ ਅਤੇ ਰਾਜਸਥਾਨ ਵਿੱਚ ਵੱਖ—ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ, ਜਿੰਨ੍ਹਾਂ ਵਿੱਚ ਇਹ ਭਗੌੜਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਗੌੜਾ ਹੋਣ ਤੋਂ ਬਾਅਦ ਇਹ ਪਟਿਆਲਾ ਵਿਖੇ ਲੁੱਕ ਛਿੱਪਕੇ ਰਹਿ ਰਿਹਾ ਸੀ ਤੇ ਨਸ਼ੇ ਵੇਚਣ ਦਾ ਧµਦਾ ਕਰਦਾ ਸੀ। ਇਸ ਨੇ ਗੈ®ਜੂਏਸ਼ਨ ਕੀਤੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/65/85 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।