ਭਾਗਲਪੁਰ— ਰਾਜ ਅਤੇ ਕੇਂਦਰ ਸਰਕਾਰ ‘ਤੇ ਸਵਰਨ ਸੈਨਾ ਦਾ ਵਿਰੋਧ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਹਾਲ ‘ਚ ਐਸ.ਸੀ./ਐਸ.ਟੀ.ਐਕਟ ਅਤੇ ਜਾਤੀਗਤ ਰਿਜ਼ਰਵੇਸ਼ਨ ਦੇ ਵਿਰੋਧ ‘ਚ ਨਵਗਛੀਆ ਸਟੇਸ਼ਨ ‘ਤੇ ਸਵਰਨ ਸੈਨਾ ਦੇ ਲੋਕਾਂ ਨੇ ਕੇਂਦਰੀ ਸਿਹਤ ਮੰਤਰੀ ਅਸ਼ਵਨੀ ਚੌਬੇ ਨੂੰ ਕਾਲੇ ਝੰਡੇ ਦਿਖਾ ਕੇ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਸਿਹਤ ਮੰਤਰੀ ਨਵਗਛੀਆ ਸਟੇਸ਼ਨ ‘ਤੇ ਰਾਜਧਾਨੀ ਐਕਸਪ੍ਰੈਸ ਫੜਨ ਆਏ ਸਨ। ਸਾਬਕਾ ਸੰਸਦ ਮੈਂਬਰ ਭਾਰਤੀ ਜਨਤਾ ਨੌਜਵਾਨ ਮੋਰਚਾ ਦੇ ਸੰਮੇਲਨ ‘ਚ ਹਿੱਸਾ ਲੈਣ ਭਾਗਲਪੁਰ ਪੁੱਜੇ ਸਨ।
ਵਰਕਰ ਐਸ.ਸੀ./ਐਸ.ਟੀ. ਐਕਟ ਦੇ ਵਿਰੋਧ ‘ਚ ਨਾਅਰੇਬਾਜ਼ੀ ਕਰਨ ਲੱਗੇ। ਸਟੇਸ਼ਨ ਚੌਕ ਨੇੜੇ ਸ਼ਾਹਨਵਾਜ ਦੇ ਵਾਹਨ ਨੂੰ ਰੋਕ ਦਿੱਤਾ ਗਿਆ। ਇਸ ਦੇ ਬਾਅਦ ਹੱਥ ‘ਚ ਕਾਲਾ ਕੱਪੜਾ ਲੈ ਕੇ ਵਿਰੋਧ ਕਰਨ ਲੱਗੇ।