ਮੁੜ ਵਿਗੜੀ ਦਿੱਲੀ ਦੀ ਆਬੋ-ਹਵਾ, ਗਾਜ਼ੀਆਬਾਦ ਤੇ ਗੁਰੂਗ੍ਰਾਮ ‘ਚ ਹਾਲਤ ਮਾੜੀ

ਨਵੀਂ ਦਿੱਲੀ– ਦਿੱਲੀ ‘ਚ ਹਵਾ ਇਕ ਵਾਰ ਫਿਰ ਖਰਾਬ ਰਹੀ। ਮੌਸਮ ਵਿਭਾਗ ਅਧਿਕਾਰੀਅਾਂ ਨੇ ਕਿਹਾ ਕਿ ਹਵਾ ਹੁਣ ਪਰਾਲੀ ਸਾੜੇ ਜਾਣ ਵਾਲੇ ਇਲਾਕਿਅਾਂ ਵਲੋਂ ਵਗ ਰਹੀ ਹੈ। ਸ਼ਨੀਵਾਰ ਸਵੇੇਰੇ 10 ਵਜੇ ਹਵਾ ਦਾ ਗੁਣਵੱਤਾ ਸੂਚਕ ਅੰਕ 245 ਦਰਜ ਕੀਤਾ ਗਿਆ, ਜੋ ਖਰਾਬ ਸ਼੍ਰੇਣੀ ‘ਚ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਅਾਂ ਮੁਤਾਬਕ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿਖੇ ਹਵਾ ਦੀ ਗੁਣਵੱਤਾ ਕ੍ਰਮਵਾਰ 302 ਅਤੇ 336 ਦਰਜ ਕੀਤੀ ਗਈ, ਜੋ ਬੇਹੱਦ ਖਰਾਬ ਸ਼੍ਰੇਣੀ ‘ਚ ਹੈ। ਦਿੱਲੀ ‘ਚ ਹਵਾ ਦੀ ਗੁਣਵੱਤਾ ਸ਼ੁੱਕਰਵਾਰ 259 ਸੀ।